ਗੁਰਦਾਸਪੁਰ, 3 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਪਾਵਰਕਾਮ ਦੀਆਂ ਜਿੰਨੀਆਂ ਵੀ ਇਮਾਰਤਾਂ ਪੁਰਾਣੀਆਂ ਹੋ ਚੁੱਕੀਆਂ ਹਨ, ਜਦੋਂ ਮੀਂਹ ਪੈਂਦਾ ਹੈ ਤਾਂ ਸਾਰੀਆਂ ਇਮਾਰਤਾਂ ਚੋਣ ਨਾਲ ਕੁਝ ਹਿੱਸਾ ਛੱਤਾਂ ਦਾ ਡਿੱਗ ਕੇ ਮੁਲਾਜ਼ਮਾਂ ਦਾ ਭਾਰੀ ਨੁਕਸਾਨ ਕਰ ਰਿਹਾ ਹੈ | ਇਸ ਪਾਸੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਦਾ ਧਿਆਨ ਨਾ ਹੋਣ ਕਰਕੇ ਯੂਨੀਅਨ ਦਾ ਚੇਅਰਮੈਨ ਪਟਿਆਲਾ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂਆਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਚ ਦੱਸਿਆ ਕਿ ਪੁਰਾਣਾ ਸ਼ਾਲਾ ਦਫ਼ਤਰ ਦੀ ਇਕ ਦਹਾਕੇ ਤੋਂ ਬਹੁਤ ਮਾੜੀ ਹਾਲਤ ਬਣੀ ਹੈ ਤੇ ਭਾਰੀ ਮੀਂਹ ਨਾਲ ਸਾਰੀਆਂ ਛੱਤਾਂ ਚੋਂਦੀਆਂ ਹਨ | ਜਦੋਂ ਕਿ ਸਰਕਾਰੀ ਰਿਕਾਰਡ ਦੇ ਨਾਲ ਨਾਲ ਕੰਪਿਊਟਰ ਆਦਿ ਵੀ ਖ਼ਰਾਬ ਹੋ ਰਹੇ ਹਨ | ਇਸ ਨਾਲ ਜਨਤਾ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਮੁਲਾਜ਼ਮਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਹੱਲ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਇਮਾਰਤਾਂ ਦੀ ਸਥਿਤੀ ਅਜਿਹੀ ਬਣੀ ਹੈ ਕਿ ਕਿਸੇ ਸਮੇਂ ਵੀ ਢਹਿ ਢੇਰੀ ਹੋ ਸਕਦੀਆਂ ਹਨ ਤੇ ਜੇਕਰ ਕਿਸੇ ਮੁਲਾਜ਼ਮ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸੀਨੀਅਰ ਅਧਿਕਾਰੀ ਹੋਣਗੇ | ਉਨ੍ਹਾਂ ਪਾਵਰਕਾਮ ਦੇ ਚੇਅਰਮੈਨ ਪਟਿਆਲਾ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਜ਼ਿਲੇ੍ਹ ਅੰਦਰ ਪੁਰਾਣੀਆਂ ਬਿਜਲੀ ਬੋਰਡ ਦੀਆਂ ਇਮਾਰਤਾਂ ਦਾ ਸਰਵੇਖਣ ਕਰਕੇ ਨਵੀਆਂ ਇਮਾਰਤਾਂ ਬਣਾਉਣ ਲਈ ਐਸ.ਈ ਗੁਰਦਾਸਪੁਰ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ |