23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮੁੱਖ ਮੰਤਰੀ ਦੀ 27 ਨੂੰ ਜਲੰਧਰ ਫੇਰੀ ਦੌਰਾਨ ਸੀ.ਪੀ.ਐਫ. ਯੂਨੀਅਨ ਕਰੇਗੀ ਵਿਰੋਧ ਪ੍ਰਦਰਸ਼ਨ-ਸੁਖਜੀਤ ਸਿੰਘ ਡਿੰਪੀ, ਨਰਵੇਸ਼ ਡੋਗਰਾ

ਸ਼ਾਹਪੁਰ ਕੰਢੀ, 23 ਅਕਤੂਬਰ (ਰਣਜੀਤ ਸਿੰਘ)-ਸੀ. ਪੀ.

Ad Position 21
No active advertisement
ਸੂਬਾ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਤੇ ਜ਼ਿਲ੍ਹਾ ਪ੍ਰਧਾਨ ਨਰਵੇਸ਼ ਡੋਗਰਾ । 24-10-2026
ਸ਼ਾਹਪੁਰ ਕੰਢੀ, 23 ਅਕਤੂਬਰ (ਰਣਜੀਤ ਸਿੰਘ)-ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਤੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਨਿਰਵੇਸ਼ ਡੋਗਰਾ ਨੇ ਸਾਂਝੇ ਬਿਆਨ ’ਚ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ । ਪੰਜਾਬ ਸਰਕਾਰ ਵਲੋਂ 18-11-2022 ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ । ਪਰ 4 ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ । ਜਿਸ ਦੇ ਰੋਸ ’ਚ ਯੂਨੀਅਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਦੀ 27 ਅਕਤੂਬਰ ਨੂੰ ਜਲੰਧਰ ਫੇਰੀ ਦਾ ਵਿਰੋਧ ਕੀਤਾ ਜਾਵੇਗਾ ਤੇ ਸਰਕਾਰ ਨੂੰ ਨੋਟੀਫਿਕੇਸ਼ਨ ਲਾਗੂ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਸ਼ਕਤੀ ਸੰਮੇਲਨ ਕੱਲ੍ਹ ਅਗਲੀ ਖ਼ਬਰ 20 ਨੂੰ ਪਠਾਨਕੋਟ ਵਿਚ ਸਜਾਈ ਜਾਵੇਗੀ ਤੀਜੀ ਵਿਸ਼ਾਲ ਖਾਟੂ ਸ਼ਿਆਮ ਰੱਥ ਯਾਤਰਾ
Ad Position 24