23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਚੋਰੀ ਦਾ ਸਾਮਾਨ ਕੀਤਾ ਬਰਾਮਦ

ਸ਼ਾਹਪੁਰ ਕੰਢੀ, 23 ਅਕਤੂਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ 100 ਪ੍ਰਤੀਸ਼ਤ ਸਮਾਨ ਬਰਾਮਦ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀ.

Ad Position 21
No active advertisement
ਅਜੀਤ ਡੈਸਕ 24-10-2026
ਸ਼ਾਹਪੁਰ ਕੰਢੀ, 23 ਅਕਤੂਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ 100 ਪ੍ਰਤੀਸ਼ਤ ਸਮਾਨ ਬਰਾਮਦ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਰਾਜੇਸ਼ ਕੱਕੜ ਤੇ ਐਸ.ਐਚ.ਓ. ਮੋਹਿਤ ਟਾਂਕ ਨੇ ਦੱਸਿਆ ਕਿ ਪਿੰਡ ਜੈਨੀ ਨਿਵਾਸੀ ਸ਼ੇਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ 11, 12 ਅਕਤੂਬਰ ਨੂੰ ਥਾਣਾ ਸ਼ਾਹਪੁਰ ਕੰਢੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਝੰਜੇਲੀ ਦਿਉਲ ਮੋਬਾਈਲ ਵਰਲਡ ਦੁਕਾਨ ਕਰਦਾ ਹੈ । ਬੀਤੀ ਰਾਤ ਉਸ ਦੀ ਦੁਕਾਨ ਤੋਂ ਫੋਨ ਠੀਕ ਕਰਨ ਵਾਲੀਆਂ ਮਸ਼ੀਨਾਂ ਤੇ ਮੁਰੰਮਤ ਕਰਨ ਲਈ ਆਏ ਮੋਬਾਈਲ ਫੋਨ ਚੋਰੀ ਹੋ ਗਏ ਹਨ । ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਕਿ ਬੀਤੇ ਦਿਨ ਮੁਖਬਰ ਦੀ ਇਤਲਾਹ ’ਤੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ । ਪੁਲਿਸ ਨੇ ਸੁਨੀਲ ਕੁਮਾਰ ਪੁੱਤਰ ਕੈਲਾਸ਼ ਸਿੰਘ ਨਿਵਾਸੀ ਯੂ.ਪੀ. ਤੇ ਉਸ ਦੇ ਭਰਾ ਸ਼ੁਸੀਲ ਕੁਮਾਰ ਪੁੱਤਰ ਕੈਲਾਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਚੋਰੀ ਹੋਇਆ ਮਾਲ ਜਿਸ ’ਚ ਐਪਲ ਦੇ 8 ਫੋਨ ਸੈਕੰਡਹੈਂਡ, ਇਕ ਪੈਡ ਮਾਰਕਾ ਐਪਲ, 3 ਮੋਬਾਈਲ ਰਿਪੇਅਰ ਵਾਲੇ, ਇਕ ਸਮਾਰਟ ਘੜੀ, ਇਕ ਮੁਰੰਮਤ ਵਾਲੀ ਮਸ਼ੀਨ, ਇਕ ਹੀਟ ਗਨ ਤੇ ਹੋਰ ਮੁਰੰਮਤ ਦਾ ਸਮਾਨ ਕਾਬੂ ਕਰ ਲਿਆ । ਦੋਸ਼ੀਆਂ ਖਿ਼ਲਾਫ ਮਾਮਲਾ ਦਰਜ ਕਰ ਲਿਆ ਤੇ ਚੋਰੀ ਹੋਇਆ ਸਮਾਨ ਅਦਾਲਤ ’ਚ ਰਿਹਾਅ ਕਰਵਾ ਕੇ ਮਾਲਕਾਂ ਨੂੰ ਸੌਂਪ ਦਿੱਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਕੌਰ ਸਿੱਧੂ ਸਰਬਸੰਮਤੀ ਨਾਲ ਦੂਜੀ ਵਾਰ ਨਗਰ ਪੰਚਾਇਤ ਹੰਡਿਆਇਆ ਦੇ ਮੀਤ ਪ੍ਰਧਾਨ ਚੁਣੇ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਜੀ.ਆਰ.ਪੀ. ਤੇ ਆਰ.ਪੀ.ਐਫ. ਵਲੋਂ ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ ’ਤੇ ਸਾਂਝਾ ਸਰਚ ਅਭਿਆਨ
Ad Position 24