ਮਹਿੰਦਰ ਕੌਰ ਸਿੱਧੂ ਸਰਬਸੰਮਤੀ ਨਾਲ ਦੂਜੀ ਵਾਰ ਨਗਰ ਪੰਚਾਇਤ ਹੰਡਿਆਇਆ ਦੇ ਮੀਤ ਪ੍ਰਧਾਨ ਚੁਣੇ
ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਅੱਜ ਮੀਤ ਪ੍ਰਧਾਨ ਦੀ ਚੋਣ ਐਸ. ਡੀ.
ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਅੱਜ ਮੀਤ ਪ੍ਰਧਾਨ ਦੀ ਚੋਣ ਐਸ.ਡੀ.ਐਮ. ਬਰਨਾਲਾ ਡਾ: ਅਜੀਤਪਾਲ ਸਿੰਘ ਚਹਿਲ ਅਤੇ ਕਾਰਜ ਸਾਧਕ ਅਫ਼ਸਰ ਹੰਡਿਆਇਆ ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਹੋਈ। ਇਸ ਦੌਰਾਨ ਵਾਰਡ ਨੰਬਰ 7 ਦੇ ਐਮ.ਸੀ. ਮਹਿੰਦਰ ਕੌਰ ਸਿੱਧੂ ਨੂੰ ਦੂਜੀ ਵਾਰ ਮੀਤ ਪ੍ਰਧਾਨ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨ ਸਰਬਜੀਤ ਕੌਰ ਵਲੋਂ ਕੁੱਝ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਮਹਿੰਦਰ ਕੌਰ ਮੀਤ ਪ੍ਰਧਾਨ ਦੇ ਨਾਲ 2 ਕਾਰਜਕਾਰੀ ਪ੍ਰਧਾਨ ਵਜੋਂ ਵੀ ਨਗਰ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਸਾਬਕਾ ਪ੍ਰਧਾਨ ਸਰਬਜੀਤ ਕੌਰ, ਜੋ ਵਾਰਡ ਨੰਬਰ 11 ਦੇ ਐਮ.ਸੀ. ਹਨ, ਗੈਰ-ਹਾਜਰ ਰਹੇ। ਇਸ ਮੌਕੇ ਵੀਰਪਾਲ ਕੌਰ, ਰੂਪੀ ਕੌਰ, ਮੰਜੂ ਕੌਰ, ਚਰਨੋ ਕੌਰ, ਰੇਸ਼ਮਾ, ਗੁਰਮੀਤ ਬਾਵਾ, ਮਹਿੰਦਰ ਕੌਰ, ਕੁਲਦੀਪ ਸਿੰਘ ਤਾਜਪੁਰੀਆ, ਬਸਾਵਾ ਸਿੰਘ ਭਰੀ, ਹਰਪ੍ਰੀਤ ਕੌਰ, ਅਮਰ ਦਾਸ ਹਾਜ਼ਰ ਸਨ (ਸਾਰੇ ਕੌਂਸਲਰ) ਤੋਂ ਇਲਾਵਾ ਅਵਤਾਰ ਸਿੰਘ ਸੋਨੀ ਸਿੱਧੂ, ਗੁਰਜੀਤ ਬਾਵਾ, ਜਗਸੀਰ ਖ਼ਾਨ ਨੋਨੀ ਆਦਿ ਹਾਜ਼ਰ ਸੀ।