18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸੇਵਾਵਾਂ ਨਿਭਾਉਣ 'ਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦਾ ਵਿਸ਼ੇਸ਼ ਯੋਗਦਾਨ <br/>

Ad Position 21
No active advertisement
ਅਜੀਤ ਡੈਸਕ 06-09-2025
ਤਰਨ ਤਾਰਨ, 5 ਸਤੰਬਰ (ਹਰਿੰਦਰ ਸਿੰਘ)-ਪੰਜਾਬ 'ਚ ਆਈ ਹੜ੍ਹਾਂ ਦੀ ਬਿਪਤਾ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੱਡੀਆਂ ਸੇਵਾਵਾਂ ਨਿਭਾਈਆਂ ਹਨ | ਇਨ੍ਹਾਂ ਸੇਵਾਵਾਂ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਪਾਇਆ ਯੋਗਦਾਨ ਸਲਾਹੁਣਯੋਗ ਹੈ | ਜਦੋਂ 11 ਅਗਸਤ, 2025 ਦਿਨ ਸੋਮਵਾਰ ਸਵੇਰੇ 6 ਵਜੇ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਬਾਊਪੁਰ ਜਦੀਦ ਨੇੜਿਓਾ ਬਿਆਸ ਦਰਿਆ ਦਾ ਆਰਜੀ ਬੰਨ੍ਹ ਟੁੱਟਣ ਨਾਲ ਪੰਜਾਬ ਵਿਚ ਹੜ੍ਹਾਂ ਦਾ ਕਹਿਰ ਆਰੰਭ ਹੋਇਆ ਤਾਂ ਸਭ ਤੋਂ ਪਹਿਲਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਟੀਮ ਸੇਵਾ ਲਈ ਪਹੁੰਚੀ | ਸੰਪਰਦਾਇ ਵਲੋਂ ਬੇੜੀਆਂ ਰਾਹੀਂ ਕਈ ਪਰਿਵਾਰਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ | ਪਸ਼ੂਆਂ ਲਈ ਹਰਾ ਚਾਰਾ ਅਤੇ ਚੋਕਰ ਵੰਡਿਆ ਗਿਆ | ਗੁਰਦੁਆਰਾ ਮਾਤਾ ਸੁਲੱਖਣੀ ਜੀ ਸੁਲਤਾਨਪੁਰ ਲੋਧੀ ਸੰਪਰਦਾਇ ਦੇ ਪ੍ਰਬੰਧ ਅਧੀਨ ਹੈ, ਜਿਸ ਦੇ ਜਥੇਦਾਰ ਭਾਈ ਹੀਰਾ ਸਿੰਘ ਲੰਗਰ ਦੀਆਂ ਸੇਵਾਵਾਂ ਬਖੂਬੀ ਨਿਭਾਅ ਰਹੇ ਹਨ | ਇਸ ਦੇ ਨਾਲ ਹੀ ਸ਼ੇਰਪੁਰ ਡੋਗਰਾਂ, ਕਰਮੂੰਵਾਲਾ ਪੱਤਣ, ਆਹਲੀ ਕਲਾਂ ਵਿਖੇ ਬੰਨ੍ਹ ਦੀ ਮਜ਼ਬੂਤੀ ਦਾ ਕਾਰਜ ਕੀਤਾ ਗਿਆ | ਇਸ ਦੇ ਨਾਲ ਹੀ ਹਰੀਕੇ ਤੋਂ ਲਹਿੰਦੇ ਵੱਲ ਪਾਣੀ ਦਾ ਪੱਧਰ ਵਧਣ ਨਾਲ ਦਰਿਆ ਦਾ ਉੱਤਰੀ ਕਿਨਾਰਾ ਕਈ ਥਾਵਾਂ ਤੋਂ ਕਮਜ਼ੋਰ ਸੀ, ਜਿਸ ਲਈ ਸੰਪਰਦਾਇ ਵਲੋਂ ਪਿੰਡ ਸਭਰਾ, ਘੜੁੰਮ, ਕੁੱਤੀਵਾਲਾ, ਡੂੰਮਣੀਵਾਲਾ, ਮਰੜ ਆਦਿ ਸਥਾਨਾਂ 'ਤੇ 16 ਅਗਸਤ ਤੋਂ ਲਗਾਤਾਰ ਸੇਵਾਵਾਂ ਚੱਲ ਰਹੀਆਂ ਹਨ | ਜਦੋਂ ਰਾਵੀ ਦਰਿਆ ਨੇ ਇਕਦਮ ਉਛਾਲਾ ਮਾਰਿਆ ਤਾਂ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਬਹੁਤ ਸਾਰਾ ਇਲਾਕਾ ਪਾਣੀ ਦੀ ਮਾਰ ਹੇਠ ਆ ਗਿਆ | ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਆਪਣਾ ਕੈਨੇਡਾ ਦੌਰਾ ਵਿਚਾਲੇ ਛੱਡ ਕੇ ਹੜ੍ਹ ਪੀੜਤ ਪੰਜਾਬ ਦੀ ਸੇਵਾ ਕਰਨ ਲਈ ਤਤਕਾਲ ਹੀ ਵਾਪਸ ਮੁੜ ਆਏ ਅਤੇ ਸੇਵਾ ਵਿਚ ਜੁੱਟ ਗਏ | ਉਨ੍ਹਾਂ ਦੇ ਕੈਨੇਡਾ ਹੁੰਦਿਆਂ ਸੰਤ ਬਾਬਾ ਹਾਕਮ ਸਿੰਘ ਦੀ ਦੇਖ-ਰੇਖ ਹੇਠ ਸਮੂਹ ਸੇਵਾਵਾਂ ਜਾਰੀ ਰਹੀਆਂ | ਸੰਪਰਦਾਇ ਕਾਰ ਸੇਵਾ ਦੀਆਂ ਦੋ ਟੀਮਾਂ ਪੱਕੇ ਤੌਰ 'ਤੇ ਡੇਰਾ ਬਾਬਾ ਨਾਨਕ ਅਤੇ ਅਜਨਾਲਾ ਇਲਾਕੇ ਵਿਚ 3 ਕਿਸ਼ਤੀਆਂ ਸਮੇਤ ਤਾਇਨਾਤ ਕੀਤੀਆਂ ਗਈਆਂ | ਸੰਪਰਦਾਇ ਵਲੋਂ ਕੁੱਲ 6 ਕਿਸ਼ਤੀਆਂ ਸੇਵਾ ਵਿਚ ਚੱਲ ਰਹੇ ਹਨ | ਨਾਲ ਹੀ ਰੋਜ਼ਾਨਾ ਤਿਆਰ ਕੀਤਾ ਹੋਇਆ ਲੰਗਰ ਸੰਪਰਦਾਇ ਦੇ ਹੈੱਡਕੁਆਟਰ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ) ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਭੇਜਿਆ ਜਾਣ ਲੱਗਾ ਹੈ | ਸੰਪਰਦਾਇ ਦੇ ਜਥੇਦਾਰ ਬੀਰਾ ਸਿੰਘ, ਜਥੇਦਾਰ ਬਾਬਰ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਥੱਲਬੀਰ ਸਿੰਘ, ਜਥੇਦਾਰ ਹੀਰਾ ਸਿੰਘ ਅਤੇ ਹੋਰ ਕਈ ਕਾਰ ਸੇਵਕਾਂ ਦੀਆਂ ਪੱਕੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ | ਸੰਪਰਦਾਇ ਵਲੋਂ ਹਰੀਕੇ ਹੈੱਡ 'ਤੇ ਲੰਗਰ ਸਾਰਾ ਦਿਨ ਚਲਦਾ ਹੈ, ਜਿਸ ਨਾਲ ਸੇਵਾ ਕਰ ਰਹੀਆਂ ਸੰਗਤਾਂ ਅਤੇ ਆਉਣ ਜਾਣ ਵਾਲੇ ਰਾਹਤ ਸਮਗਰੀ ਲਿਜਾ ਰਹੇ ਸੇਵਾਦਾਰਾਂ ਨੂੰ ਲੰਗਰ ਤਿਆਰ ਮਿਲਦਾ ਹੈ | ਹੁਣ ਪਿੰਡ ਮਰੜ, ਪਿੰਡ ਕਿੜੀਆਂ ਅਤੇ ਸਭਰਾ ਵਿਖੇ ਬੰਨ੍ਹ ਨੂੰ ਲੱਗ ਰਹੀ ਢਾਹ ਰੋਕਣ ਲਈ ਸੇਵਾ ਚੱਲ ਰਹੀ ਹੈ ਅਤੇ 1 ਕਿਸ਼ਤੀ ਦਰਿਆ ਤੋਂ ਪਾਰ ਵੱਸੇ ਪਿੰਡ ਸਭਰਾ, ਹਥਾੜ, ਕਾਲੇਕੇ ਵਿਚ ਭੇਜੀ ਗਈ ਹੈ | ਸੰਤ ਬਾਬਾ ਸੁੱਖਾ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਤੱਕ ਦਰਿਆਵਾਂ ਦੇ ਟੁੱਟੇ ਹੋਏ ਬੰਨ੍ਹ ਮੁੜ ਸੁਰਜੀਤ ਨਹੀਂ ਕੀਤੇ ਜਾਂਦੇ, ਹੜ੍ਹਾਂ ਦੇ ਮਾਰੇ ਲੋਕ ਆਪਣੇ ਪੈਰਾਂ ਸਿਰ ਨਹੀਂ ਹੋ ਜਾਂਦੇ, ਸੰਪਰਦਾਇ ਵਲੋਂ ਸਮੂਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਪੂਰਨਪੁਰ (ਯੂ. ਪੀ.) ਪੁੱਜਾ <br/> ਅਗਲੀ ਖ਼ਬਰ ਅਸ਼ੋਕ ਮਿੱਤਲ ਵਲੋਂ 43 ਹੜ੍ਹ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਲ.ਪੀ.ਯੂ. 'ਚ ਸਥਾਈ ਨੌਕਰੀਆਂ ਦੇਣ ਦਾ ਐਲਾਨ <br/...
Ad Position 24