18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜੀ.ਐੱਸ.ਟੀ. ਦੇ ਲਾਭ ਪੂਰੀ ਤਰ੍ਹਾਂ ਖਪਤਕਾਰਾਂ ਤੱਕ ਪਹੁੰਚਾਉਣ ਲਈ ਕੇਂਦਰ ਰੱਖੇਗਾ ਚੌਕਸੀ-ਪਿਊਸ਼ ਗੋਇਲ <br/>

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ)-ਜੀ.ਐੱਸ.ਟੀ ਦੇ ਲਾਭ ਤਰਕਸੰਗਤ ਨਾਲ ਪੂਰੀ ਤਰ੍ਹਾਂ ਖਪਤਕਾਰਾਂ ਤਕ ਪਹੁੰਚਾਏ ਜਾਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਚੌਕਸੀ ਰੱਖੇਗਾ, ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਹ ਪ੍ਰਗਟਾਵਾ ਕਰਦਿਆਂ ਨਾਲ ਹੀ ਇਹ ਵੀ ਕਿਹਾ ਕਿ ਸਨਅਤ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਵੱਖ-ਵੱਖ ਵਸਤੂਆਂ 'ਤੇ ਟੈਕਸ 'ਚ ਕੀਤੀ ਗਈ ਕਟੌਤੀ ਉਨ੍ਹਾਂ ਦੀਆਂ ਕੀਮਤਾਂ 'ਚ ਸਪੱਸ਼ਟ ਨਜ਼ਰ ਆਵੇਗੀ | ਜੀ.ਐੱਸ.ਟੀ ਕੌਂਸਲ ਨੇ 22 ਸਤੰਬਰ, ਨਵਰਾਤਰੇ ਦੇ ਪਹਿਲੇ ਦਿਨ ਤੋਂ ਸਾਰੀਆਂ ਵਸਤੂਆਂ, ਸਿਵਾਏ ਨੀਤੀ ਵਿਰੁੱਧ ਵਸਤੂਆਂ 'ਤੇ 5 ਫ਼ੀਸਦੀ ਅਤੇ 18 ਫ਼ੀਸਦੀ ਦਰਾਂ ਵਿਚਾਲੇ ਜਦੋਂ ਕਿ ਜ਼ਰੂਰੀ ਵਸਤੂਆਂ 'ਤੇ ਇਹ ਦਰ ਤੋਂ 0 ਤੱਕ ਘਟਾਏ ਜਾਣ ਦਾ ਫੈਸਲਾ ਲਿਆ ਹੈ | ਭਾਜਪਾ ਦੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਖੰਡਨ ਕੀਤਾ ਕਿ ਅਮਰੀਕਾ ਵਲੋਂ ਭਾਰਤ 'ਤੇ ਲਾਏ ਗਏ 50 ਫ਼ੀਸਦੀ ਟੈਰਿਫ ਮੋਦੀ ਸਰਕਾਰ ਨੂੰ ਸੋਧ ਕਰਨ ਵੱਲ ਮੋੜਨ ਲਈ ਮਜਬੂਰ ਕਰੇਗਾ ਅਤੇ ਨਾਲ ਹੀ ਕਿਹਾ ਕਿ ਕੇਂਦਰ ਅਤੇ ਸੂਬਿਆਂ ਦੇ ਵਿੱਤ ਮੰਤਰੀਆਂ ਵਿਚਾਲੇ ਇਕ ਸਾਲ ਕੀਤੇ ਗਏ ਸਲਾਹ-ਮਸ਼ਵਰੇ ਤੋਂ ਬਾਅਦ ਇਹ ਨਿਰਣਾ ਸਾਹਮਣੇ ਆਇਆ ਹੈ | ਜੀ.ਐੱਸ.ਟੀ ਬਾਰੇ ਇਸ ਫੈਸਲੇ ਦਾ ਕਿਸੇ ਵੀ ਹੋਰ ਦੇਸ਼ ਦੇ ਫੈਸਲੇ ਨਾਲ ਕੋਈ ਸੰਬੰਧ ਨਹੀਂ, ਅਜਿਹੀਆਂ ਤਬਦੀਲੀਆਂ ਰਾਤੋ ਰਾਤ ਨਹੀਂ ਹੋ ਸਕਦੀਆਂ |

Ad Position 22
No active advertisement
ਪਿਛਲੀ ਖ਼ਬਰ ਆਸਟੇ੍ਰਲੀਆ 'ਚ ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਚੀਨ ਨਾਲ ਸਰਹੱਦੀ ਵਿਵਾਦ ਵੱਡੀ ਚੁਣੌਤੀ, ਉਸ ਤੋਂ ਬਾਅਦ ਪਾਕਿਸਤਾਨ ਦੀ ਲੁਕਵੀਂ ਜੰਗ-ਜਨਰਲ ਚੌਹਾਨ <br/>
Ad Position 24