27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਆਮਦਨ ਟੈਕਸ ਰਾਹਤ ਤੇ ਜੀ.ਐਸ.ਟੀ. ਸੁਧਾਰ ਨਾਲ ਅਰਥਵਿਵਸਥਾ ਨੂੰ ਮਿਲੇਗੀ ਰਫ਼ਤਾਰ <br/>

Ad Position 21
No active advertisement
ਅਜੀਤ ਡੈਸਕ 07-09-2025
ਨਵੀਂ ਦਿੱਲੀ, 6 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸਾਲ 2025-26 ਦੇ ਬਜਟ 'ਚ ਦਿੱਤੀ ਗਈ ਆਮਦਨ ਟੈਕਸ 'ਚ ਰਾਹਤ ਅਤੇ ਜੀ.ਐਸ.ਟੀ. ਸੁਧਾਰਾਂ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਦੇਣ ਵਾਲਾ ਕਦਮ ਕਰਾਰ ਦਿੱਤਾ ਹੈ | ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫ਼ਤਰ 'ਚ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਅਸ਼ਵਨੀ ਵੈਸ਼ਣਵ ਨੇ ਇਹ ਵੀ ਕਿਹਾ ਕਿ ਅਗਲੀ ਪੀੜ੍ਹੀ ਲਈ ਜੀ.ਐਸ.ਟੀ. ਸੁਧਾਰਾਂ ਦਾ ਕੰਮ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਅਤੇ ਇਸ ਦਾ ਕਿਸੇ ਬਾਹਰੀ ਫੈਕਟਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਵੈਸ਼ਣਵ ਨੇ ਕਿਹਾ ਕਿ 2014 ਤੋਂ ਪਹਿਲਾਂ ਟੈਕਸ ਵਿਵਸਥਾ ਕਾਫੀ ਪੇਚੀਦਾ ਸੀ ਅਤੇ ਵਸਤਾਂ 'ਤੇ ਕਈ ਪੱਧਰਾਂ 'ਤੇ ਟੈਕਸ ਲਗਦਾ ਸੀ | ਕੇਂਦਰੀ ਮੰਤਰੀ ਨੇ ਮਿਸਾਲ ਦਿੰਦਿਆਂ ਕਿਹਾ ਕਿ ਜੀ.ਐਸ.ਟੀ. ਲਾਗੂ ਹੋਣ ਤੋਂ ਪਹਿਲਾਂ ਦੇ ਦੌਰ 'ਚ ਮਾਲ ਨਾਲ ਲੱਦੇ ਹੋਏ ਟਰੱਕਾਂ ਨੂੰ ਜ਼ਰੂਰੀ ਮਨਜ਼ੂਰੀ ਲੈਣ ਲਈ ਸੂਬਿਆਂ ਦੀ ਸਰਹੱਦ 'ਤੇ ਲੰਮੀਆਂ ਕਤਾਰਾਂ 'ਚ ਲੱਗਣਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਨੇ ਇਸ ਪ੍ਰਣਾਲੀ ਨੂੰ ਸੁਖਾਲਾ ਬਣਾ ਦਿੱਤਾ ਸੀ | ਜੀ.ਐਸ.ਟੀ. ਦਾ ਸਰਲੀਕਰਨ ਕਰਨ ਤੋਂ ਬਾਅਦ ਇਸ ਦੇ ਦੋ ਸਲੈਬ ਕਰਨ 'ਤੇ ਅਸ਼ਵਨੀ ਵੈਸ਼ਣਵ ਨੇ ਟਿੱਪਣੀ ਕਰਦਿਆਂ ਕਿਹਾ ਕਿ ਜੀ.ਐਸ.ਟੀ. ਸੁਧਾਰ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਹੋਰ ਬੜਾਵਾ ਮਿਲੇਗਾ | ਉਨ੍ਹਾਂ ਕਿਹਾ ਕਿ ਅਰਥਸ਼ਾਸਤਰ ਦੇ ਲਿਹਾਜ਼ ਨਾਲ ਫਿਲਹਾਲ ਸਾਡਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 3.30 ਲੱਖ ਕਰੋੜ ਰੁਪਏ ਹੈ | ਇਸ 'ਚ 2.02 ਲੱਖ ਕਰੋੜ ਸਾਡੀ ਖਪਤ ਹੈ | ਜੇਕਰ ਸਾਡੀ ਖਪਤ 10 ਫ਼ੀਸਦੀ ਵੀ ਵਧਦੀ ਹੈ ਤਾਂ ਵੀ 20 ਲੱਖ ਕਰੋੜ ਰੁਪਏ ਦੀ ਵਾਧੂ ਖਪਤ ਹੋਏਗੀ, ਜੋ ਜੀ.ਡੀ.ਪੀ. 'ਚ ਯੋਗਦਾਨ ਦੇਵੇਗੀ | ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਜੀ.ਐਸ.ਟੀ. ਸੁਧਾਰਾਂ ਦੀ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਅਮਰੀਕੀ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ | ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਦੇ ਇਸ ਸੁਧਾਰ 'ਚ ਬਾਹਰੀ ਫੈਕਟਰ ਦੀ ਕੋਈ ਭੂਮਿਕਾ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਅਬਦੁੱਲਾ ਵਲੋਂ ਅਨੰਤਨਾਗ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/> ਅਗਲੀ ਖ਼ਬਰ ਤਿਹਾੜ ਜੇਲ੍ਹ 'ਚ ਬੰਦ ਸੰਸਦ ਮੈਂਬਰ ਰਾਸ਼ਿਦ 'ਤੇ ਹਮਲਾ <br/>
Ad Position 24