10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਗੋਦ ਲੈਣ 'ਚ ਭਾਰੀ ਕਮੀ <br/>

Ad Position 21
No active advertisement
ਅਜੀਤ ਡੈਸਕ 22-09-2025

ਨਵੀਂ ਦਿੱਲੀ, 21 ਸਤੰਬਰ (ਪੀ. ਟੀ. ਆਈ.)-ਭਾਰਤ 'ਚ ਗੋਦ ਲੈਣ ਦੀ ਉਡੀਕ ਕਰ ਰਹੇ ਲਗਭਗ 2-ਤਿਹਾਈ ਬੱਚੇ ਵਿਸ਼ੇਸ਼ ਲੋੜਾਂ ਵਾਲੇ ਹਨ, ਭਾਵੇਂ ਕਿ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਲਾਂ ਦÏਰਾਨ ਕੁੱਲ ਗੋਦ ਲੈਣ ਦੀ ਗਿਣਤੀ 'ਚ ਰਿਕਾਰਡ ਵਾਧਾ ਹੋਇਆ ਹੈ | ਪੀ.ਟੀ.ਆਈ. ਵਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ 'ਚ ਪਤਾ ਲੱਗਾ ਕਿ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ (ਡਬਲਯੂ.ਸੀ.ਡੀ.) ਦੀ ਤਾਜ਼ਾ ਸਾਲਾਨਾ ਰਿਪੋਰਟ ਦੇ ਅਨੁਸਾਰ 2024 'ਚ 3,684 ਬੱਚਿਆਂ ਨੂੰ ਗੋਦ ਲੈਣ ਲਈ ਕਾਨੂੰਨੀ ਤÏਰ 'ਤੇ ਮੁਕਤ ਐਲਾਨਿਆ ਗਿਆ ਸੀ ਤੇ ਕੇਂਦਰੀ ਗੋਦ ਲੈਣ ਸਰੋਤ ਅਥਾਰਟੀ (ਸੀ.ਏ.ਆਰ.ਏ.) ਵਲੋਂ 2,177 ਬੱਚੇ ਗੋਦ ਲੈਣ ਲਈ ਉਪਲਬਧ ਸਨ | ਇਨ੍ਹਾਂ 2,177 ਬੱਚਿਆਂ 'ਚੋਂ, 1,423 ਜਾਂ 65 ਫ਼ੀਸਦ ਵਿਸ਼ੇਸ਼ ਲੋੜਾਂ ਵਾਲੇ ਸਨ | ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਗੋਦ ਲੈਣ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨਾਂ ਤੇ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਅਧਿਕਾਰਤ ਰਿਕਾਰਡ ਦਰਸਾਉਂਦੇ ਹਨ ਕਿ ਗਿਣਤੀ ਬਹੁਤ ਘੱਟ ਹੈ | 2018-19 'ਚ ਵਿਸ਼ੇਸ਼ ਲੋੜਾਂ ਵਾਲੇ ਗੋਦ ਲੈਣ ਦੇ ਮਾਮਲੇ 401 'ਤੇ ਸਿਖਰ 'ਤੇ ਸਨ, ਜੋ ਅਗਲੇ ਸਾਲ ਘੱਟ ਕੇ 166 ਹੋ ਗਏ ਤੇ ਉਦੋਂ ਤੋਂ ਇਹ ਗਿਣਤੀ ਸਾਲਾਨਾ 300 ਤੇ 370 ਦੇ ਵਿਚਕਾਰ ਰਹੀ ਹੈ | 2024-25 'ਚ ਵਿਸ਼ੇਸ਼ ਲੋੜਾਂ ਵਾਲੇ 328 ਬੱਚੇ ਗੋਦ ਲਏ ਗਏ ਸਨ, ਜਿਨ੍ਹਾਂ 'ਚ ਹੋਰ ਲਿੰਗ ਸ਼੍ਰੇਣੀ 'ਚ ਸੂਚੀਬੱਧ ਇਕ ਬੱਚਾ ਵੀ ਸ਼ਾਮਿਲ ਸੀ | 2014 ਤੋਂ ਬਾਅਦ ਇਹ ਪਹਿਲਾ ਮÏਕਾ ਸੀ | ਹਾਲਾਂਕਿ, ਰਿਪੋਰਟ ਦੇ ਅਨੁਸਾਰ ਭਾਰਤ ਦੇ ਸਮੁੱਚੇ ਗੋਦ ਲੈਣ ਦੇ ਵਾਤਾਵਰਨ 'ਚ 2024-25 'ਚ 4,515 ਗੋਦ ਲੈਣ ਦੇ ਨਾਲ ਇਕ ਮਹੱਤਵਪੂਰਨ ਵਾਧਾ ਹੋਇਆ, ਜੋ ਕਿ 2015-16 ਤੋਂ ਬਾਅਦ ਸਭ ਤੋਂ ਵੱਧ ਹੈ |

Ad Position 22
No active advertisement
ਪਿਛਲੀ ਖ਼ਬਰ ਅੱਜ ਛੇਵੇਂ ਦਿਨ ਵੀ ਝੋਨਾ ਕੁਝ ਖ਼ਰੀਦ ਕੇਂਦਰਾਂ ਵਿਚ ਨਹੀਂ ਆਇਆ <br/> ਅਗਲੀ ਖ਼ਬਰ ਅਮਰੀਕਾ 'ਚ ਪੜ੍ਹਾਈ ਲਈ ਪੁੱਛਗਿੱਛ 'ਚ 46% ਤੇ ਕੈਨੇਡਾ 'ਚ 75% ਗਿਰਾਵਟ ਆਈ <br/>
Ad Position 24