06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਜਿੱਤ ਨੂੰ ਹਾਈ ਕੋਰਟ 'ਚ ਚੁਣੌਤੀ <br/>

Ad Position 21
No active advertisement
ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਦੇ ਉਦਯੋਗ ਮੰਤਰੀ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੰਜੀਵ ਅਰੋੜਾ ਨੂੰ ਜ਼ਿਮਨੀ ਚੋਣ ਦੌਰਾਨ ਮਿਲੀ ਜਿੱਤ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ 'ਭਿ੍ਸ਼ਟ ਅਭਿਆਸਾਂ' ਤੇ 'ਖ਼ਰਚੇ ਛੁਪਾਉਣ' ਦੇ ਆਧਾਰ 'ਤੇ ਉਨ੍ਹਾਂ ਦੀ ਜਿੱਤ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ | ਹਾਈ ਕੋਰਟ ਨੇ ਸੰਜੀਵ ਅਰੋੜਾ ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ | ਪਟੀਸ਼ਨਕਰਤਾ ਜਸਵਿੰਦਰ ਸਿੰਘ ਮੱਲ੍ਹੀ ਨੇ ਦੋਸ਼ ਲਗਾਇਆ ਹੈ ਕਿ ਅਰੋੜਾ ਨੇ ਮੈਂਬਰ ਵਜੋਂ ਚੁਣੇ ਜਾਣ ਲਈ ਚੋਣ ਪ੍ਰਕਿਰਿਆ ਦੌਰਾਨ 'ਗੈਰ-ਕਾਨੂੰਨੀ ਸਾਧਨਾਂ' ਤੇ 'ਗ਼ਲਤ ਤੇ ਭਿ੍ਸ਼ਟ ਅਭਿਆਸਾਂ' ਦੀ ਵਰਤੋਂ ਕੀਤੀ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਰੋੜਾ ਵਲੋਂ ਨਾਮਜ਼ਦਗੀ ਪੱਤਰਾਂ ਦੇ ਨਾਲ ਜਮਾਂ ਕੀਤੇ ਗਏ ਹਲਫ਼ਨਾਮੇ/ਫਾਰਮ 26 'ਚ ਜਾਣਬੁੱਝ ਕੇ ਸਮੱਗਰੀ ਜਾਣਕਾਰੀ ਛੁਪਾਈ ਅਤੇ ਚੋਣ ਕਮਿਸ਼ਨ ਨੂੰ ਗ਼ਲਤ ਅਤੇ ਮਨਘੜਤ ਜਾਣਕਾਰੀ ਦਿੱਤੀ ਹੈ | ਪਟੀਸ਼ਨਕਰਤਾ ਵਕੀਲ ਸਿਮਰਨਜੀਤ ਸਿੰਘ ਤੇ ਪਰਮਿੰਦਰ ਸਿੰਘ ਵਿਗ ਨੇ ਦਲੀਲ ਦਿੱਤੀ ਕਿ ਸੰਜੀਵ ਅਰੋੜਾ ਨੇ ਚੋਣ ਕਮਿਸ਼ਨ ਦੇ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋੜੀਂਦੇ ਪੂਰੇ ਵੇਰਵੇ ਮੁਹੱਈਆ ਨਹੀਂ ਕਰਵਾਏ ਹਨ | ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਾਰੇ ਖ਼ਰਚਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਕੁੱਲ ਖਰਚਾ ਚੋਣ ਕਮਿਸ਼ਨ ਵਲੋਂ ਨਿਰਧਾਰਤ ਸੀਮਾ ਤੋਂ ਵੱਧ ਜਾਵੇਗਾ | ਪੰਜਾਬ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਅਰੋੜਾ ਨੇ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਚੋਣ ਜਿੱਤਣ ਲਈ ਸਾਰੇ ਗ਼ਲਤ ਢੰਗਾਂ ਦੀ ਵਰਤੋਂ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਭਾਰਤ ਵਿਰੁੱਧ ਫ਼ਖਰ ਜ਼ਮਾਨ ਦੇ ਆਊਟ ਹੋਣ 'ਤੇ ਦਰਜ ਕਰਵਾਈ ਸ਼ਿਕਾਇਤ <br/> ਅਗਲੀ ਖ਼ਬਰ ਟਰਾਲੀ ਚੋਰੀ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ.ਐਸ.ਪੀ. ਦਫ਼ਤਰ <br/>
Ad Position 24
No active advertisement