22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

26 ਤੇ 27 ਸਤੰਬਰ ਨੂੰ ਪੀ.ਏ.ਯੂ. ਕਿਸਾਨ ਮੇਲੇ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ-ਬਰਾੜ <br/>

Ad Position 21
No active advertisement
ਅਜੀਤ ਡੈਸਕ 24-09-2025

ਲੁਧਿਆਣਾ, 23 ਸਤੰਬਰ (ਅ. ਬ.)-ਫ਼ਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਪੀ.ਏ.ਯੂ. ਲੁਧਿਆਣਾ ਵਿਖੇ 26 ਅਤੇ 27 ਸਤੰਬਰ ਨੂੰ ਲੱਗ ਰਹੇ ਦੋ ਰੋਜ਼ਾ ਕਿਸਾਨ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿਚ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਆਈ.ਏ.ਆਰ. ਆਈ ਦਿੱਲੀ ਵਲੋਂ ਪਾਸ ਕਣਕ ਦੀ ਨਵੀਂ ਕਿਸਮ ਐਚ.ਡੀ. 3386 ਹੈ | ਉਨ੍ਹਾਂ ਦੱਸਿਆ ਕਿ ਇਸ ਦੀ ਬਿਜਾਈ ਦਾ ਸਮਾਂ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਹੈ | ਇਸ ਦਾ ਔਸਤਨ ਕਦ 100 ਸੈ.ਮੀ. ਤੱਕ ਹੁੰਦਾ ਹੈ, ਇਹ ਕਿਸਮ 140 ਤੋਂ 145 ਦਿਨ ਵਿਚ ਪੱਕਦੀ ਹੈ | ਇਸ ਕਿਸਮ ਦਾ ਫੂਟਾਰਾ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹ ਕਿਸਮ ਪੀਲੀ ਕੁੰਗੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ | ਇਸ ਕਿਸਮ ਦਾ ਝਾੜ ਹੁਣ ਤੱਕ ਆਈਆਂ ਕਿਸਮਾਂ ਨਾਲੋਂ ਵੱਧ ਨਿਕਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪੀ.ਏ. ਯੂ. ਲੁਧਿਆਣਾ ਵਲੋਂ ਸਿਫ਼ਾਰਿਸ਼ ਕੀਤੀ ਨਵੀਂ ਕਿਸਮ ਪੀ.ਬੀ.ਡਬਲਿਊ. 872 ਹੈ ਅਤੇ ਇਸ ਦਾ ਕੱਦ 100 ਸੈ.ਮੀ. ਤੱਕ ਹੁੰਦਾ ਹੈ | ਇਹ ਕਿਸਮ ਤਕਰੀਬਨ 152 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ | ਇਸ ਕਿਸਮ ਦਾ ਝਾੜ 24 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ | ਇਹ ਕਿਸਮ ਅਗੇਤੀ ਅਤੇ ਪਿਛੇਤੀ ਕਿਸਮ ਹੈ, ਇਸ ਦੀ ਬਿਜਾਈ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀ ਜਾ ਸਕਦੀ ਹੈ | ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀਆਂ ਹੋਰ ਕਿਸਮਾਂ ਡੀ. ਬੀ. ਡਬਲਿਊ. 327, ਡੀ. ਬੀ. ਡਬਲਿਊ. 371, 372, ਡੀ.ਬੀ.ਡਬਲਿਊ. 222, ਡੀ. ਬੀ. ਡਬਲਿਊ. 187, ਐਚ.ਡੀ. 3086 ਵੀ ਕਿਸਮਾਂ ਵਧੇਰੇ ਲਾਹੇਵੰਦ ਹਨ | ਉਨ੍ਹਾਂ ਦੱਸਿਆ ਕਿ ਚਾਰੇ ਦੀਆਂ ਕਿਸਮਾਂ ਦੀ ਬਿਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ ਬਰਸੀਮ ਬੀ.ਐਲ. 10, ਹਾੜੂ, ਬੀ.ਐਲ. 42, ਰਾਈ ਘਾਹ ਨੰਬਰ 1, ਮੱਖਣ ਘਾਹ, ਜਵਾਂ ਕੈਂਟ ਹੋਰ ਕਿਸਮਾਂ ਛੋਲੇ, ਮਸਰ, ਮਟਰ, ਅਲਸੀ, ਸਰੋ੍ਹਆਂ, ਤੋਰੀਆ, ਰਾਹਿਆ ਸਰੋਂ੍ਹ, ਗੋਭੀ ਸਰ੍ਹੋਂ ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫ਼ਾ ਲੈ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਸਕਾਊਟ ਐਂਡ ਗਾਈਡ ਦਾ ਰਾਜ ਪੁਰਸਕਾਰ ਤੇ ਟਰੈਕਿੰਗ ਕੈਂਪ 27 ਸਤੰਬਰ ਤੋਂ ਅਗਲੀ ਖ਼ਬਰ ਇਕੋਤਰੀ ਸਮਾਗਮ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੀ ਸੰਗਤ 'ਚ ਭਾਰੀ ਉਤਸ਼ਾਹ
Ad Position 24