22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਇਕੋਤਰੀ ਸਮਾਗਮ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੀ ਸੰਗਤ 'ਚ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 24-09-2025

ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਹੜ੍ਹ ਪੀੜਤਾਂ ਲਈ ਡੀਜ਼ਲ ਦੀ ਸੇਵਾ
<br/>
ਟਾਂਡਾ ਉੜਮੁੜ, 23 ਸਤੰਬਰ (ਦੀਪਕ ਬਹਿਲ)-ਵਿਸ਼ਵ ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ ਦੇ ਮਹਾਂ ਕੰੁਭ ਦੇ ਚਲਦਿਆਂ ਜਿਥੇ ਦੇਸ਼-ਵਿਦੇਸ਼ ਦੀ ਸੰਗਤ ਵੱਡੀ ਗਿਣਤੀ 'ਚ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਵਿਖੇ ਪੁੱਜੀ ਹੋਈ ਹੈ, ਉਥੇ ਸੰਤ ਬਾਬਾ ਗੁਰਦਿਆਲ ਸਿੰਘ, ਹੋਰ ਮਹਾਂਪੁਰਸ਼, ਸਿੰਘ ਸਾਹਿਬਾਨ ਤੇ ਪੰਥਕ ਸ਼ਖ਼ਸੀਅਤਾਂ ਵਲੋਂ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਸਜਾਏ ਜਾਣ ਵਾਲੇ ਵਿਸ਼ਾਲ ਗੁਰਮਤਿ ਸਮਾਗਮਾਂ ਮੌਕੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਪਾਵਨ ਅਖੰਡ ਪਾਠਾਂ ਦੀ ਲੜੀ ਤਹਿਤ ਅੱਜ ਜਿਥੇ 5ਵੀਂ ਲੜੀ ਦੇ ਭੋਗ ਪਾਏ ਗਏ, ਉਥੇ ਇਸ ਇਕੋਤਰੀ ਦੇ ਸੰਪੂਰਨਤਾ ਸਮਾਗਮ 7 ਅਕਤੂਬਰ ਨੂੰ ਇਕ ਵਿਸ਼ਾਲ ਗੁਰਮਤਿ ਸਮਾਗਮ ਅਤੇ ਅੰਮਿ੍ਤ ਸੰਚਾਰ ਨਾਲ ਹੋਣਗੇ | ਇਕੋਤਰੀ ਦੇ ਮੁੱਖ ਆਕਰਸ਼ਨ ਵਜੋਂ ਜਾਣੇ ਜਾਂਦੇ ਮਹਾਨ ਨਗਰ ਕੀਰਤਨ 6 ਅਕਤੂਬਰ ਨੂੰ ਸਵੇਰੇ 10 ਵਜੇ ਅਸਥਾਨ ਤੋਂ ਸਜਾਏ ਜਾਣਗੇ | ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬਾਂ ਨੂੰ ਸਮਰਪਿਤ ਇਸ ਸਮਾਗਮ ਮੌਕੇ ਜਿਥੇ ਸੰਤ ਬਾਬਾ ਗੁਰਦਿਆਲ ਸਿੰਘ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਜੋੜ ਰਹੇ ਹਨ, ਉਥੇ ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਲਈ ਸੇਵਾ ਦੇ ਕਾਰਜ ਨੂੰ ਵੀ ਅੱਗੇ ਤੋਰਿਆ ਗਿਆ ਹੈ | ਤਿੰਨ ਟਰੱਕ ਰਾਹਤ ਸਮਗਰੀ ਰਵਾਨਾ ਕਰਨ ਮਗਰੋਂ ਅੱਜ ਉਨ੍ਹਾਂ ਹੜ੍ਹਾਂ 'ਚ ਪੰਜਾਬੀਆਂ ਦੀ ਸੇਵਾ ਕਰਨ ਲਈ ਜਿਥੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੂੰ ਸਨਮਾਨਿਤ ਕੀਤਾ, ਉਥੇ ਛੋਟੇ ਕਿਸਾਨਾਂ ਦੇ ਖੇਤਾਂ ਨੂੰ ਮੁੜ ਆਬਾਦ ਕਰਨ ਦੇ ਟੀਚੇ ਨਾਲ ਚਲਾਈ ਜਾ ਰਹੀ ਸੇਵਾ ਦੇ ਕਾਰਜ 'ਚ ਟਰੈਕਟਰਾਂ ਦੇ ਡੀਜ਼ਲ ਦੀ ਸੇਵਾ 'ਚ ਵੱਡਾ ਯੋਗਦਾਨ ਪਾਇਆ | ਇਸ ਮੌਕੇ ਬਾਬਾ ਗੁਰਦਿਆਲ ਸਿੰਘ ਨੇ ਇਕੋਤਰੀ ਮੌਕੇ ਪੁੱਜੇ ਮਹਾਂਪੁਰਸ਼ਾਂ ਤੇ ਹੋਰ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ, ਸੰਤ ਗੁਰਦੀਪ ਸਿੰਘ ਖੁਜਾਲੇਵਾਲੇ, ਸੰਤ ਮਨਵੀਰ ਸਿੰਘ ਨਾਨਕਸਰ, ਸੰਤ ਜਸਪਾਲ ਸਿੰਘ ਬੁਰਜ ਲਿੱਟਾਂਵਾਲੇ, ਸੰਤ ਸੁਖਰਾਜ ਸਿੰਘ ਪ੍ਰੀਤਮਪੁਰੇ ਵਾਲੇ, ਸੰਤ ਭਰਪੂਰ ਸਿੰਘ ਸ਼ੇਖ਼ਾ ਜਲੂਰ, ਸੰਤ ਬਾਬਾ ਪ੍ਰੇਮ ਸਿੰਘ, ਸੁਰ ਸਿੰਘ ਵਾਲਿਆਂ ਤੋਂ ਇਲਾਵਾ ਕਮਿਸ਼ਨਰ ਜੀਵਨਜੀਤ ਸਿੰਘ ਕਾਹਲੋਂ, ਮਨਜੋਤ ਸਿੰਘ ਤਲਵੰਡੀ, ਜਤਿੰਦਰ ਕੌਰ ਰੰਧਾਵਾ, ਲਖਵਿੰਦਰ ਸਿੰਘ ਲੱਖੀ, ਜੰਗਵੀਰ ਸਿੰਘ ਚੌਹਾਨ, ਅਮਰਜੀਤ ਸਿੰਘ ਕਾਹਲੋਂ, ਸੰਦੀਪ ਸਿੰਘ ਸੀਕਰੀ, ਬਿਕਰਮਜੀਤ ਸਿੰਘ ਲਾਲੀ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਨੂੰ ਸਿਰਪਾਓ ਵੀ ਭੇਟ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ 26 ਤੇ 27 ਸਤੰਬਰ ਨੂੰ ਪੀ.ਏ.ਯੂ. ਕਿਸਾਨ ਮੇਲੇ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ-ਬਰਾੜ <b... ਅਗਲੀ ਖ਼ਬਰ ਜੀ.ਐਸ.ਟੀ. ਘਟਣ ਨਾਲ 2 ਲੱਖ ਕਰੋੜ ਦੀ ਵਧੇਗੀ ਖਰੀਦਦਾਰੀ-ਸ਼ਵੇਤ ਮਲਿਕ
Ad Position 24