ਚੰਡੀਗੜ੍ਹ, 23 ਸਤੰਬਰ (ਸੰਦੀਪ ਕੁਮਾਰ ਮਾਹਨਾ)ਕੇਂਦਰੀ ਰੇਲ ਮੰਤਰਾਲੇ ਵਲੋਂ ਅੱਜ ਪੰਜਾਬ ਵਾਸੀਆਂ ਲਈ ਦੋ ਮਹੱਤਵਪੂਰਨ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ, ਜੋ ਸੂਬੇ ਦੇ ਆਵਾਜਾਈ ਅਤੇ ਆਰਥਿਕ ਵਿਕਾਸ ਲਈ ਇਤਿਹਾਸਕ ਮਾਣ ਹਨ | ਇਨ੍ਹਾਂ ਅਹਿਮ ਪ੍ਰੋਜੈਕਟਾਂ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਜਾਖੜ ਨੇ ਕਿਹਾ ਕਿ ਰਾਜਪੁਰਾ ਤੋਂ ਮੁਹਾਲੀ ਲਈ ਨਵੀਂ ਰੇਲ ਲਾਈਨ ਦੀ ਪਿਛਲੇ ਲੰਮੇ ਸਮੇਂ ਤੋਂ ਉਡੀਕ ਸੀ, ਹੁਣ ਇਹ ਪ੍ਰੋਜੈਕਟ ਕੇਂਦਰ ਸਰਕਾਰ ਵਲੋਂ ਪ੍ਰਵਾਨ ਹੋ ਚੁੱਕਾ ਹੈ | ਇਹ ਰੇਲ ਲਾਈਨ ਮਾਲਵਾ ਖਿੱਤੇ ਦੇ ਲੋਕਾਂ ਲਈ ਚੰਡੀਗੜ੍ਹ ਨਾਲ ਆਵਾਜਾਈ ਨੂੰ ਹੋਰ ਤੇਜ਼ ਅਤੇ ਸੁਗਮ ਬਣਾਉਣ 'ਚ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਨਵੀਂ ਰੇਲ ਲਾਈਨ ਨਾਲ ਰਾਜਪੁਰਾ, ਮੁਹਾਲੀ ਅਤੇ ਚੰਡੀਗੜ੍ਹ ਵਿਚਕਾਰ ਸਫ਼ਰ ਦਾ ਸਮਾਂ ਘੱਟ ਹੋ ਜਾਵੇਗਾ | ਮਾਲਵਾ ਖਿੱਤੇ ਤੋਂ ਕਾਰੋਬਾਰੀ ਚੰਡੀਗੜ੍ਹ ਲਈ ਆਵਾਜਾਈ ਸਮੇਂ ਨੂੰ ਘੱਟ ਕਰਕੇ ਵਪਾਰ ਤੇਜ਼ ਕਰ ਸਕਣਗੇ | ਜਾਖੜ ਨੇ ਕਿਹਾ ਕਿ ਦੂਜਾ ਵੱਡਾ ਐਲਾਨ ਫ਼ਿਰੋਜਪੁਰ ਤੋਂ ਦਿੱਲੀ ਤੱਕ ਨਵੀਂ ਵੰਦੇ ਭਾਰਤ ਟ੍ਰੇਨ ਦੀ ਹੈ | ਇਸ ਨਾਲ ਯਾਤਰੀਆਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮਿਲੇਗੀ |
ਮਾਲਵਾ ਖਿੱਤੇ ਦੇ ਲੋਕਾਂ ਲਈ ਆਵਾਜਾਈ ਨੂੰ ਹੋਰ ਤੇਜ਼ ਬਣਾਏਗਾ ਰਾਜਪੁਰਾ ਰੇਲ ਿਲੰਕ-ਜਾਖੜ <br/>
ਅਜੀਤ ਡੈਸਕ
24-09-2025