ਨਵੀਂ ਦਿੱਲੀ, 25 ਸਤੰਬਰ (ਜਗਤਾਰ ਸਿੰਘ)-ਅਦਾਕਾਰਾ ਕਰਿਸ਼ਮਾ ਕਪੂਰ ਦੇ ਦੋ ਬੱਚਿਆਂ ਵਲੋਂ ਆਪਣੇ ਸਵਰਗੀ ਪਿਤਾ ਸੰਜੇ ਕਪੂਰ ਦੀ 30 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ 'ਚ ਹਿੱਸਾ ਮੰਗਣ ਦੇ ਮਾਮਲੇ ਵਿਚ ਪਿ੍ਆ ਕਪੂਰ ਨੇ ਦਿੱਲੀ ਹਾਈ ਕੋਰਟ 'ਚ ਇਕ ਨਵੀਂ ਅਰਜ਼ੀ ਦਾਇਰ ਕੀਤੀ ਹੈ ¢ ਇਸ ਅਰਜ਼ੀ ਵਿਚ ਪਿ੍ਆ ਕਪੂਰ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਦੇ ਵੇਰਵੇ ਸੀਲਬੰਦ ਲਿਫ਼ਾਫ਼ੇ ਵਿਚ ਜਮ੍ਹਾਂ ਕਰਾਉਣ ਦੀ ਇਜਾਜ਼ਤ ਮੰਗੀ ਹੈ ¢ ਉਨ੍ਹਾਂ ਨੇ ਇਸ ਦੇ ਪਿੱਛੇ ਵਿੱਤੀ ਅਸਰ ਦਾ ਹਵਾਲਾ ਦਿੱਤਾ ਅਤੇ ਦਾਅਵਾ ਕੀਤਾ ਕਿ ਅਦਾਲਤ 'ਚ ਦਿੱਤੀ ਗਈ ਜਾਣਕਾਰੀ ਮੀਡੀਆ ਵਿਚ ਲੀਕ ਹੋ ਰਹੀ ਹੈ ¢ ਹਾਲਾਂਕਿ ਜਸਟਿਸ ਜਯੋਤੀ ਸਿੰਘ ਨੇ ਤੁਰੰਤ ਉਸ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਅਤੇ ਜ਼ਬਾਨੀ ਤੌਰ 'ਤੇ ਕਿਹਾ ਕਿ ਕਿਸੇ ਵੀ ਸਾਂਝੇਦਾਰੀ ਮੁਕੱਦਮੇ 'ਚ ਜਾਇਦਾਦਾਂ ਦੀ ਸੂਚੀ ਦਾ ਖ਼ੁਲਾਸਾ ਕਰਨਾ ਜ਼ਰੂਰੀ ਹੁੰਦਾ ਹੈ | ਪਿ੍ਆ ਕਪੂਰ ਦੇ ਵਕੀਲ ਸ਼ੇਲ ਤ੍ਰੇਹਨ ਨੇ ਕਿਹਾ ਕਿ ਉਨ੍ਹਾਂ ਦੀ ਮੁਵੱਕਿਲ, ਸੰਜੇ ਕਪੂਰ ਦੀ ਜਾਇਦਾਦਾਂ ਦਾ ਵੇਰਵਾ ਸਾਰੀਆਂ ਧਿਰਾਂ ਨੂੰ ਦੇਣ ਤੋਂ ਪਿੱਛੇ ਨਹੀਂ ਹਟ ਰਹੀ ਹੈ ਬਲਕਿ ਉਹ 'ਗੁਪਤ ਰੱਖਣ ਦੇ ਵਚਨ' ਦੇ ਨਾਲ ਸੀਲਬੰਦ ਲਿਫ਼ਾਫ਼ੇ ਵਿਚ ਦੇਣਾ ਚਾਹੁੰਦੀ ਹੈ ¢ ਇਸੇ ਦਰਮਿਆਨ ਕਰਿਸ਼ਮਾ ਕਪੂਰ ਦੇ ਬੱਚਿਆਂ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਕੋਲ ਜਾਣਕਾਰੀ ਹੈ ਕਿ ਸੰਜੇ ਕਪੂਰ ਦੇ ਬੈਂਕ ਖਾਤਿਆਂ ਤੋਂ ਪੈਸਾ ਕਢਵਾ ਲਿਆ ਗਿਆ ਹੈ | ਵਕੀਲ ਨੇ 'ਗੁਪਤ ਰੱਖਣ ਦੇ ਵਚਨ' ਲਈ ਪਿ੍ਆ ਕਪੂਰ ਦੀ ਅਪੀਲ ਦਾ ਵੀ ਵਿਰੋਧ ਕੀਤਾ¢ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 26 ਸਤੰਬਰ ਲਈ ਸੂਚੀਬੱਧ ਕੀਤੀ ਹੈ |