10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬੈਲੇਟ ਪੇਪਰ ਦੀ ਗਿਣਤੀ ਤੋਂ ਬਾਅਦ ਹੀ ਪੂਰੀ ਕੀਤੀ ਜਾਏਗੀ ਈ.ਵੀ.ਐਮ. ਦੀ ਗਿਣਤੀ-ਚੋਣ ਕਮਿਸ਼ਨ

Ad Position 21
No active advertisement
ਅਜੀਤ ਡੈਸਕ 26-09-2025

ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡਾ ਬਦਲਾਅ ਕਰਦਿਆਂ ਕਿਹਾ ਪੋਸਟਲ ਬੈਲੇਟ ਦੀ ਗਿਣਤੀ ਪੂਰੀ ਹੋਣ 'ਤੇ ਹੀ ਈ. ਵੀ. ਐਮ./ ਵੀ. ਵੀ. ਪੈਟ ਦੀਆਂ ਵੋਟਾਂ ਦੇ ਆਖਰੀ ਗੇੜ ਦੀ ਗਿਣਤੀ ਸ਼ੁਰੂ ਕੀਤੀ ਜਾ ਸਕੇਗੀ | ਚੋਣ ਕਮਿਸ਼ਨ ਦੇ ਨਵੇਂ ਨੇਮ ਮੁਤਾਬਿਕ ਜੇਕਰ ਪੋਸਟਲ ਬੈਲੇਟ ਦੀ ਗਿਣਤੀ 'ਚ ਦੇਰ ਹੁੰਦੀ ਹੈ ਤਾਂ ਈ.ਵੀ.ਐਮ. ਵੋਟਾਂ ਦੀ ਗਿਣਤੀ ਰੋਕ ਦਿੱਤੀ ਜਾਏਗੀ | ਚੋਣ ਕਮਿਸ਼ਨ ਨੇ ਵੀਰਵਾਰ ਨੂੰ ਜਾਰੀ ਪ੍ਰੈੱਸ ਨੋਟ 'ਚ ਉਕਤ ਜਾਣਕਾਰੀ ਦਿੱਤੀ | ਚੋਣ ਕਮਿਸ਼ਨ ਨੇ ਕਿਹਾ ਕਿ ਇਹ ਕਦਮ ਗਿਣਤੀ ਦੇ ਅਮਲ 'ਚ ਬਰਾਬਰੀ ਅਤੇ ਜ਼ਿਆਦਾ ਪਾਰਦਰਸ਼ਤਾ ਲਿਆਏਗਾ | ਖ਼ਾਸ ਤੌਰ 'ਤੇ ਉਨ੍ਹਾਂ ਕੇਂਦਰਾਂ 'ਤੇ ਜਿਥੇ ਪੋਸਟਲ ਬੈਲੇਟ ਦੀ ਗਿਣਤੀ ਕੀਤੀ ਜਾਂਦੀ ਹੈ | ਮੌਜੂਦਾ ਅਮਲ ਦੌਰਾਨ ਬੈਲੇਟ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ ਅਤੇ ਈ.ਵੀ.ਐਮ. ਦੀ ਗਿਣਤੀ ਸਵੇਰੇ ਸਾਢੇ 8 ਵਜੇ | ਕਈ ਵਾਰ ਅਜਿਹਾ ਹੁੰਦਾ ਹੈ ਕਿ ਮਸ਼ੀਨ ਦੀ ਗਿਣਤੀ ਛੇਤੀ ਪੂਰੀ ਹੋ ਜਾਂਦੀ ਸੀ ਜਦਕਿ ਬੈਲੇਟ 'ਚ ਸਮਾਂ ਲਗਦਾ ਸੀ | ਹੁਣ ਪਹਿਲਾਂ ਪੋਸਟਲ ਬੈਲੇਟ ਦੀ ਗਿਣਤੀ ਪੂਰੀ ਕੀਤੀ ਜਾਏਗੀ ਅਤੇ ਮਸ਼ੀਨ ਦੇ ਬਚੇ ਹੋਏ ਵੋਟ ਆਖਰੀ ਗੇੜ 'ਚ ਗਿਣੇ ਜਾਣਗੇ | ਇਹ ਨਵਾਂ ਅਮਲ ਸਭ ਤੋਂ ਪਹਿਲਾਂ ਬਿਹਾਰ ਦੀਆਂ ਚੋਣਾਂ 'ਚ ਲਾਗੂ ਕੀਤਾ ਜਾਏਗਾ ਕਿਉਂਕਿ ਉਥੇ ਨਵੰਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਨੂੰ 10 ਦਿਨਾਂ ਅੰਦਰ ਮੁਹੱਈਆ ਕਰਵਾ ਦਿੱਤੀ ਜਾਏਗੀ ਸਰਕਾਰੀ ਰਿਹਾਇਸ਼ <br/> ਅਗਲੀ ਖ਼ਬਰ ਸੰਜੇ ਕਪੂਰ ਜਾਇਦਾਦ ਵਿਵਾਦ-ਜਾਇਦਾਦਾਂ ਨੂੰ ਸੀਲਬੰਦ ਲਿਫ਼ਾਫ਼ੇ 'ਚ ਸੂਚੀਬੱਧ ਕਰਨਾ ਸਮੱਸਿਆਜਨਕ ਹੋ ਸਕਦਾ ਹੈ-ਅਦਾਲਤ
Ad Position 24