10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨਿੱਜੀ ਸੰਬੰਧਾਂ ਨਾਲ ਵਿਦੇਸ਼ ਨੀਤੀ ਤੈਅ ਨਹੀਂ ਹੁੰਦੀ-ਸੋਨੀਆ <br/>

Ad Position 21
No active advertisement
ਅਜੀਤ ਡੈਸਕ 26-09-2025

ਮੋਦੀ-ਨੇਤਨਯਾਹੂ ਦੇ ਸੰਬੰਧਾਂ 'ਤੇ ਕੀਤੀ ਟਿੱਪਣੀ
ਨਵੀਂ ਦਿੱਲੀ, 25 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਫਿਲਸਤੀਨ ਮੁੱਦੇ 'ਤੇ ਕੇਂਦਰ ਦੇ ਰੁਖ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਜ਼ਰਾਈਲ-ਫਿਲਸਤੀਨ ਸੰਘਰਸ਼ 'ਤੇ ਭਾਰਤ ਦਾ ਰੁਖ਼ ਬਹੁਤ ਨਿਰਾਸ਼ਾਜਨਕ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਚੁੱਪੀ ਮਨੁੱਖਤਾ ਅਤੇ ਨੈਤਿਕਤਾ ਦੇ ਨਾਲ ਧੋਖਾ ਹੈ | ਸੋਨੀਆ ਗਾਂਧੀ ਨੇ ਇਕ ਅੰਗਰੇਜ਼ੀ ਅਖ਼ਬਾਰ 'ਚ ਛਪੇ ਲੇਖ 'ਚ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮੁੱਦੇ 'ਤੇ ਭਾਰਤ ਦਾ ਰੁਖ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਨਿੱਜੀ ਦੋਸਤੀ ਤੋਂ ਪ੍ਰਭਾਵਿਤ ਦਿਖਦਾ ਹੈ | ਉਨ੍ਹਾਂ ਕਿਹਾ ਕਿ ਵਿਦੇਸ਼ ਨੀਤੀ ਨਿੱਜੀ ਰਿਸ਼ਤਿਆਂ ਨਾਲ ਤੈਅ ਨਹੀਂ ਹੋਣੀ ਚਾਹੀਦੀ | ਕਾਂਗਰਸੀ ਨੇਤਾ ਨੇ ਕਿਹਾ ਕਿ ਭਾਰਤ ਹਮੇਸ਼ਾ ਫਿਲਸਤੀਨ ਦੇ ਹੱਕ 'ਚ ਖੜ੍ਹਾ ਰਿਹਾ ਹੈ | ਭਾਰਤ ਦਾ ਇਤਿਹਾਸ ਨਿਆਂ, ਸ਼ਾਂਤੀ ਤੇ ਮਨੁੱਖੀ ਹੱਕਾਂ ਲਈ ਖੜ੍ਹੇ ਹੋਣ ਦਾ ਰਿਹਾ ਹੈ | ਇਹੀ ਕਦਰਾਂ-ਕੀਮਤਾਂ ਭਾਰਤ ਦੀ ਵਿਦੇਸ਼ ਨੀਤੀ ਦੀ ਪਛਾਣ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੁਨੀਆ ਜਦੋਂ ਫਿਲਸਤੀਨ ਨੂੰ ਸਮਰਥਨ ਦੇ ਰਹੀ ਹੈ, ਤਾਂ ਭਾਰਤ ਨੇ ਹਾਲ 'ਚ ਹੀ ਇਜ਼ਰਾਈਲ ਦੇ ਨਾਲ ਨਿਵੇਸ਼ ਸਮਝੌਤਾ ਕੀਤਾ ਅਤੇ ਇਕ ਮੰਤਰੀ ਦੀ ਮੇਜ਼ਬਾਨੀ ਵੀ ਕੀਤੀ, ਜਿਸ ਦੀ ਨਿਖੇਧੀ ਪੂਰੀ ਦੁਨੀਆ 'ਚ ਹੋ ਰਹੀ ਹੈ | ਸੋਨੀਆ ਗਾਂਧੀ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਪਹਿਲਾਂ ਜੋ ਭਾਰਤ ਮਨੁੱਖੀ ਹੱਕਾਂ ਅਤੇ ਨਿਆਂ ਦੀ ਆਵਾਜ਼ ਬੁਲੰਦ ਕਰਦਾ ਰਿਹਾ ਹੈ, ਅੱਜ ਉਹੀ ਭਾਰਤ ਇਸ ਮੁੱਦੇ 'ਤੇ ਚੁੱਪ ਹੈ |

Ad Position 22
No active advertisement
ਪਿਛਲੀ ਖ਼ਬਰ 73 ਸਾਲਾ ਹਰਜੀਤ ਕੌਰ ਨੂੰ ਅਮਰੀਕਾ ਨੇ ਕੀਤਾ ਡਿਪੋਰਟ <br/> ਅਗਲੀ ਖ਼ਬਰ ਭਾਜਪਾ ਨੇ ਧਰਮਿੰਦਰ ਪ੍ਰਧਾਨ ਨੂੰ ਬਿਹਾਰ ਦਾ ਚੋਣ ਇੰਚਾਰਜ ਬਣਾਇਆ <br/>
Ad Position 24