ਚੰਡੀਗੜ੍ਹ, 25 ਸਤੰਬਰ (ਪੀ. ਟੀ. ਆਈ.)-ਅਮਰੀਕਾ 'ਚ ਰਹਿ ਰਹੀ ਪੰਜਾਬੀ ਮੂਲ ਦੀ 73 ਸਾਲਾ ਬਜ਼ੁਰਗ ਹਰਜੀਤ ਕੌਰ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ | 30 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ 'ਚ ਰਹਿ ਰਹੀ ਹਰਜੀਤ ਕੌਰ ਨੂੰ ਇਸ ਹਫ਼ਤੇ ਦੇ ਸ਼ੁਰੂ 'ਚ ਕੈਲੀਫੋਰਨੀਆ 'ਚ ਇਮੀਗ੍ਰੇਸ਼ਨ ਅਧਿਕਾਰੀਆਂ (ਆਇਸ) ਵਲੋਂ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਭਾਰਤ ਭੇਜ ਦਿੱਤਾ ਗਿਆ | ਉਨ੍ਹਾਂ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ ਕਿ 'ਬੀਬੀ ਜੀ (ਹਰਜੀਤ ਕÏਰ) ਨੂੰ ਪੰਜਾਬ ਵਾਪਸ ਭੇਜ ਦਿੱਤਾ ਗਿਆ ਹੈ | ਉਹ ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ | ਉਨ੍ਹਾਂ ਨੂੰ ਕੈਲੀਫੋਰਨੀਆ 'ਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇਕ ਰੁਟੀਨ ਜਾਂਚ ਲਈ ਜਾਣ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਸੀ, ਜਿਸ ਨਾਲ ਉਸਦੇ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ 'ਚ ਵਿਰੋਧ ਤੇ ਚਿੰਤਾਵਾਂ ਪੈਦਾ ਹੋ ਗਈਆਂ ਸਨ | ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਸੈਂਕੜੇ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਬੀਬੀ ਦੇ ਹਿਰਾਸਤ 'ਚ ਲਏ ਜਾਣ ਸੰਬੰਧੀ ਵਿਰੋਧ ਪ੍ਰਦਰਸ਼ਨ ਵੀ ਕੀਤੇ ਸਨ ਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਸੀ | ਵਕੀਲ ਆਹਲੂਵਾਲੀਆ ਨੇ ਦਾਅਵਾ ਕੀਤਾ ਕਿ ਹਰਜੀਤ ਕੌਰ ਨੂੰ ਬੇਕਰਸਫੀਲਡ ਤੋਂ ਲਾਸ ਏਾਜਲਸ ਲਿਜਾਇਆ ਗਿਆ ਜਿੱਥੇ ਉਸਨੂੰ ਜਾਰਜੀਆ ਤੇ ਫਿਰ ਨਵੀਂ ਦਿੱਲੀ ਲਈ ਉਡਾਣ 'ਚ ਬਿਠਾਇਆ ਗਿਆ | ਇਕ ਪੁਰਾਣੀ ਰਿਪੋਰਟ ਅਨੁਸਾਰ ਹਰਜੀਤ ਕੌਰ ਕਥਿਤ ਤÏਰ 'ਤੇ ਗੈਰ-ਦਸਤਾਵੇਜ਼ੀ ਸੀ | ਉਹ 1992 'ਚ 2 ਪੁੱਤਰਾਂ ਨਾਲ ਅਮਰੀਕਾ ਪਹੁੰਚੀ ਸੀ | 2012 'ਚ ਉਸਦਾ ਸ਼ਰਣ ਕੇਸ ਰੱਦ ਕਰ ਦਿੱਤਾ ਗਿਆ ਸੀ ਤੇ ਉਦੋਂ ਤੋਂ ਉਹ ਹਰ 6 ਮਹੀਨਿਆਂ 'ਚ ਸੈਨ ਫਰਾਂਸਿਸਕੋ 'ਚ ਆਈਸ ਨੂੰ ਰਿਪੋਰਟ ਕਰ ਰਹੀ ਸੀ |
73 ਸਾਲਾ ਹਰਜੀਤ ਕੌਰ ਨੂੰ ਅਮਰੀਕਾ ਨੇ ਕੀਤਾ ਡਿਪੋਰਟ <br/>
ਅਜੀਤ ਡੈਸਕ
26-09-2025