16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਹੜ੍ਹ ਪੀੜਤਾਂ ਲਈ ਨਵਾਂ ਸ਼੍ਰੋਮਣੀ ਅਕਾਲੀ ਦਲ 11 ਕਰੋੜ 41 ਲੱਖ ਰੁਪਏ ਨਕਦੀ ਰੂਪ ਵਿਚ ਖ਼ਰਚੇਗਾ-ਗਿਆਨੀ ਹਰਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 27-09-2025

ਚੰਡੀਗੜ੍ਹ, 26 ਸਤੰਬਰ-ਪੰਜਾਬ 'ਚ ਕੁਦਰਤੀ ਤ੍ਰਾਸਦੀ (ਹੜ੍ਹ ਦੀ ਮਾਰ) ਤੋਂ ਪੀੜਤ ਪਰਿਵਾਰਾਂ ਲਈ ਨਵਾਂ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਡਟ ਕੇ ਮਦਦ ਕਰੇਗਾ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਰੱਖੜਾ ਪਰਿਵਾਰ ਵਲੋਂ 10 ਕਰੋੜ ਰੁਪਏ ਅਤੇ ਰਵੀਇੰਦਰ ਸਿੰਘ ਵਲੋਂ 1.11 ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ | ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਸ ਗੱਲ ਦਾ ਪ੍ਰਗਟਾਵਾ ਇਥੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ 4500 ਲੋੜਵੰਦ ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਪਰਿਵਾਰ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ, ਜਿਸ ਤਹਿਤ ਲਗਭਗ 4.50 ਕਰੋੜ ਰੁਪਏ ਦੀ ਮਦਦ, 1000 ਗੁਰੂ ਘਰਾਂ ਦੇ ਵਜ਼ੀਰਾਂ (ਗ੍ਰੰਥੀ ਸਿੰਘਾਂ) ਨੂੰ ਅਗਲੇ ਛੇ ਮਹੀਨਿਆਂ ਤੱਕ 5000 ਪ੍ਰਤੀ ਮਹੀਨਾ ਗੁਜ਼ਾਰਾ ਭੱਤਾ-ਲਗਭਗ 3.00 ਕਰੋੜ ਰੁਪਏ ਦੀ ਮਦਦ, ਕਿਸਾਨਾਂ ਲਈ ਇਕ ਲੱਖ ਲੀਟਰ ਡੀਜ਼ਲ ਦੀ ਮਦਦ, ਦਸ ਹਜ਼ਾਰ ਸਕੂਲੀ ਬੱਚਿਆਂ ਨੂੰ ਲੋੜ ਅਨੁਸਾਰ ਕਾਪੀਆਂ, ਕਿਤਾਬਾਂ ਜਾਂ ਫੀਸ ਦੇ ਰੂਪ ਵਿਚ ਮਦਦ (ਲਗਭਗ 1.03 ਕਰੋੜ ਰੁਪਏ ਦਾ ਖਰਚ), ਘਰਾਂ ਦੀ ਮੁਰੰਮਤ ਲਈ 30,000 ਥੈਲਾ ਸੀਮੈਂਟ (ਲਗਭਗ 90 ਲੱਖ ਦੀ ਲਾਗਤ), 20,000 ਕੁਇੰਟਲ ਚਾਰਾ/ ਅਚਾਰ (200 ਟਰੱਕ) ਲਗਭਗ 1.20 ਕਰੋੜ ਰੁਪਏ ਦੇ ਖ਼ਰਚ ਨਾਲ, 25000 ਕੁਇੰਟਲ ਤੂੜੀ ਪਾਰਟੀ ਵਲੋਂ ਇਕੱਠੀ ਕਰਕੇ ਭੇਜੀ ਜਾਵੇਗੀ | ਉਨ੍ਹਾਂ ਕਿਹਾ ਕਿ ਮੁਹਿੰਮ ਦੀ ਸ਼ੁਰੂਆਤ 30 ਸਤੰਬਰ ਨੂੰ ਫ਼ਾਜ਼ਿਲਕਾ ਤੋਂ ਬਕਾਇਦਾ ਸ਼ੁਰੂਆਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਦੀਆਂ ਜ਼ਿਲ੍ਹੇ ਵਾਰ ਸੂਚੀਆਂ ਤਿਆਰ ਕਰਨ ਲਈ ਡਿਊਟੀਆਂ ਲੱਗੀਆਂ ਹਨ ਤਾਂ ਕਿ ਹਰ ਚੀਜ਼ ਲੋੜਵੰਦਾਂ ਤੱਕ ਪਹੁੰਚ ਸਕੇ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਹੜ੍ਹ ਦੇ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੱਕੇ ਰਾਹਤ ਕੈਂਪ ਜਾਰੀ ਹਨ | ਇਨ੍ਹਾਂ ਕੈਂਪਾਂ ਜ਼ਰੀਏ ਹੁਣ ਤੱਕ ਹਜ਼ਾਰਾਂ ਪੀੜਤ ਲੋਕਾਂ ਨੂੰ ਸਮੇਂ-ਸਮੇਂ 'ਤੇ ਵੱਖ-ਵੱਖ ਮਦਦ ਪਹੁੰਚਾਈ ਗਈ ਹੈ | ਪਾਰਟੀ ਵਲੋਂ ਪਿਛਲੇ ਦਿਨੀਂ ਕੀਤੀ ਗਈ ਸਮੀਖਿਆ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਸੀ, ਜਿਸ ਵਿਚ ਪਾਣੀ ਸੁੱਕਣ ਤੋਂ ਬਾਅਦ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਲੀਹ 'ਤੇ ਲਿਆਉਣ ਲਈ ਮਦਦ ਕੀਤੀ ਜਾਵੇਗੀ | ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਰਟੀ ਦੇ ਨਾਂਅ ਬਾਰੇ ਜਲਦੀ ਹੀ ਸਪੱਸ਼ਟ ਹੋ ਜਾਵੇਗਾ ਤੇ ਜਥੇਬੰਦਕ ਢਾਂਚੇ ਸੰਬੰਧੀ ਵੀ ਜਲਦੀ ਐਲਾਨ ਕੀਤਾ ਜਾਵੇਗਾ | ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾਂ, ਰਵੀਇੰਦਰ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੀਰ ਮੁਹੰਮਦ, ਰਣਜੀਤ ਸਿੰਘ ਛੱਜਲਵਡੀ, ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਰੱਖੜਾ, ਕਰਮ ਸਿੰਘ ਡੀ.ਟੀ.ਓ, ਇਕਬਾਲ ਸਿੰਘ ਤੇ ਰਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਸ਼ਕਰ ਦੇ ਕਮਾਂਡਰ ਵਲੋਂ ਭਾਰਤ ਤੇ ਹਿੰਦੂਆਂ ਦਾ ਸਫ਼ਾਇਆ ਕਰਨ ਦੀ ਧਮਕੀ ਵਾਲਾ ਵੀਡੀਓ ਵਾਇਰਲ ਅਗਲੀ ਖ਼ਬਰ ਪੁਰਾਣੇ ਵਾਹਨ ਹੁਣ ਸਕ੍ਰੈਪ ਨਹੀਂ ਕੀਤੇ ਜਾਣਗੇ ਫਿਟਨੈੱਸ ਅਤੇ ਰਜਿਸਟ੍ਰੇਸ਼ਨ ਤੋਂ ਬਾਅਦ ਸੜਕਾਂ 'ਤੇ ਚੱਲਣਗੇ <br/>
Ad Position 24