16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਲਸ਼ਕਰ ਦੇ ਕਮਾਂਡਰ ਵਲੋਂ ਭਾਰਤ ਤੇ ਹਿੰਦੂਆਂ ਦਾ ਸਫ਼ਾਇਆ ਕਰਨ ਦੀ ਧਮਕੀ ਵਾਲਾ ਵੀਡੀਓ ਵਾਇਰਲ

Ad Position 21
No active advertisement
ਅਜੀਤ ਡੈਸਕ 27-09-2025
ਅੰਮਿ੍ਤਸਰ, 26 ਸਤੰਬਰ (ਸੁਰਿੰਦਰ ਕੋਛੜ)-ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਹਾਫ਼ਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਦੀ ਸਿਆਸੀ ਜਮਾਤ ਪੀ. ਐੱਮ. ਐੱਲ. ਐੱਲ. (ਪਾਕਿਸਤਾਨ ਮਰਕਜ਼ਈ ਮੁਸਲਿਮ ਲੀਗ) ਦੇ ਪ੍ਰਮੁੱਖ ਆਗੂ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਸੈਫੁੱਲਾ ਖ਼ਾਲਿਦ ਕਸੂਰੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸ ਨੂੰ ਹਿੰਦੂਆਂ ਅਤੇ ਭਾਰਤ ਵਿਰੁੱਧ ਜ਼ਹਿਰ ਉਗਲਦੇ ਵੇਖਿਆ ਤੇ ਸੁਣਿਆ ਜਾ ਸਕਦਾ ਹੈ | ਵੀਡੀਓ 'ਚ ਉਹ ਖੁੱਲ੍ਹੇਆਮ ਭਾਰਤ ਤੋਂ ਹਿੰਦੂਆਂ ਨੂੰ ਮਿਟਾਉਣ ਅਤੇ ਇਸਲਾਮੀ ਸ਼ਾਸਨ ਸਥਾਪਤ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕਰਦਾ ਹੈ | ਇਹ ਵੀਡੀਓ ਪਹਿਲਗਾਮ ਹਮਲੇ ਤੋਂ ਕੁਝ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਇਹ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਪਹਿਲਗਾਮ 'ਚ ਮਾਸੂਮ ਸੈਲਾਨੀਆਂ 'ਤੇ ਹੋਏ ਬੇਰਹਿਮ ਅੱਤਵਾਦੀ ਹਮਲੇ ਦੀ ਯੋਜਨਾ ਪਾਕਿ 'ਚ ਬਣਾਈ ਗਈ ਸੀ | ਉਕਤ ਵੀਡੀਓ 'ਚ ਕਸੂਰੀ ਆਪਣੇ ਸੰਬੋਧਨ ਵਿਚ ਦਾਅਵਾ ਕਰ ਰਿਹਾ ਹੈ ਕਿ ਉਹ ਇਹ ਬਿਆਨ ਲਸ਼ਕਰ-ਏ-ਤੋਇਬਾ ਦੇ ਮੁਰੀਦਕੇ (ਲਹਿੰਦੇ ਪੰਜਾਬ ਦਾ ਸ਼ਹਿਰ) ਸਥਿਤ ਹੈੱਡਕੁਆਟਰ ਤੋਂ ਜਾਰੀ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਡਿਪੋਰਟ ਹਰਜੀਤ ਕੌਰ ਪਿੰਡ ਪਨਗੋਟਾ ਦੀ ਹੈ ਪੁੱਤਰੀ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਨਵਾਂ ਸ਼੍ਰੋਮਣੀ ਅਕਾਲੀ ਦਲ 11 ਕਰੋੜ 41 ਲੱਖ ਰੁਪਏ ਨਕਦੀ ਰੂਪ ਵਿਚ ਖ਼ਰਚੇਗਾ-ਗਿਆਨੀ ਹਰਪ੍ਰੀਤ ਸਿੰਘ
Ad Position 24