16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੈਰੋਲ 'ਤੇ ਆਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 27-09-2025
ਛੇਹਰਟਾ (ਅੰਮਿ੍ਤਸਰ), 26 ਸਤੰਬਰ (ਪੱਤਰ ਪ੍ਰੇਰਕ)-ਛੇਹਰਟਾ ਚੌਕ 'ਚ 2012 ਵਿਚ ਵਾਪਰੇ ਏ. ਐਸ. ਆਈ. ਰਵਿੰਦਰ ਪਾਲ ਸਿੰਘ ਹੱਤਿਆ ਕਾਂਡ ਦੇ ਮਾਮਲੇ ਦੇ ਵਿਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਅਤੇ ਫਿਲਹਾਲ 14 ਦਿਨ ਦੀ ਪੈਰੋਲ 'ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾ ਦੀ ਉਸ ਦੇ ਘਰ ਦੇ ਬਾਹਰ 2 ਅਣਪਛਾਤੇ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਦੇ ਮੁਤਾਬਕ ਬੀਤੀ ਰਾਤ ਤਕਰੀਬਨ 12 ਵਜੇ ਧਰਮਜੀਤ ਸਿੰਘ ਧਰਮਾ ਵਾਸੀ ਹੁਕਮ ਚੰਦ ਕਾਲੋਨੀ ਜਦ ਆਪਣੇ ਘਰ ਦੇ ਬਾਹਰ ਗੱਡੀ ਪਾਰਕ ਕਰ ਰਿਹਾ ਸੀ ਤਾਂ ਉਸ ਦੇ ਪਿੱਛੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ 'ਚੋਂ 2 ਨੇ ਉਸ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ | ਗੋਲੀਆਂ ਲੱਗਣ ਦੇ ਬਾਵਜੂਦ ਵੀ ਧਰਮਜੀਤ ਨੇ ਆਪਣੀ ਗੱਡੀ ਨੂੰ ਪੂਰੀ ਰਫ਼ਤਾਰ ਦੇ ਨਾਲ ਬੈਕ ਗੇਅਰ ਦੇ ਵਿਚ ਭਜਾਇਆ ਪਰ ਜ਼ਿਆਦਾ ਗੋਲੀਆਂ ਲੱਗਣ ਕਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਤੇ ਗੱਡੀ ਦੇ ਵਿਚ ਹੀ ਡਿੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਧਰਮਪਾਲ ਸਿੰਘ ਧਰਮਾ ਏ.ਐਸ.ਆਈ. ਰਵਿੰਦਰ ਪਾਲ ਹੱਤਿਆ ਕਾਂਡ ਦੇ ਮਾਮਲੇ ਦੇ ਵਿਚ ਮੁੱਖ ਮੁਲਜ਼ਮ ਰਣਜੀਤ ਸਿੰਘ ਰਾਣਾ ਦੇ ਨਾਲ ਉਮਰ ਕੈਦ ਕੱਟ ਰਿਹਾ ਸੀ | ਧਰਮਜੀਤ ਸਿੰਘ ਧਰਮਾ ਦੀ ਪਤਨੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਦੱਸਿਆ ਸੀ ਕਿ ਜੇਲ੍ਹ ਦੇ ਅੰਦਰ ਉਸ ਦੀ ਜੱਗੂ ਭਗਵਾਨਪੁਰੀਆ ਦੇ ਸਾਥੀਆਂ ਨਾਲ ਲੜਾਈ ਹੋਈ ਹੈ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ | ਮਿ੍ਤਕ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਵਲੋਂ ਹੀ ਉਸ ਦੀ ਹੱਤਿਆ ਕੀਤੀ ਗਈ ਹੈ | ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਸੰਧੂ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਅਨੁਸਾਰ ਤਿੰਨ ਹਮਲਾਵਰ ਦਿਖਾਈ ਦੇ ਰਹੇ ਹਨ, ਜਿਨ੍ਹਾਂ 'ਚੋਂ ਦੋ ਹਮਲਾਵਰਾਂ ਨੇ ਧਰਮਜੀਤ ਧਰਮਾ 'ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ ਪੰਜਾਬ ਸਰਕਾਰ ਤੇ ਐਸ.ਐਸ.ਪੀ. ਪਟਿਆਲਾ 'ਤੇ ਸਾਧੇ ਤਿ... ਅਗਲੀ ਖ਼ਬਰ ਆਯੁਰਵੇਦ 'ਚ ਡੀ. ਐਮ. ਸੁਪਰ ਸਪੈਸ਼ਲਿਟੀ ਕੋਰਸ ਨੂੰ ਮਨਜ਼ੂਰੀ
Ad Position 24