ਮੰਡੀ ਗੋਬਿੰਦਗੜ੍ਹ, 26 ਸਤੰਬਰ (ਮੋਹਿਤ ਸਿੰਗਲਾ)-ਕੇਂਦਰ ਸਰਕਾਰ ਨੇ ਆਯੁਰਵੇਦ ਸਿੱਖਿਆ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਇਕ ਵੱਡਾ ਕਦਮ ਚੁੱਕਿਆ ਹੈ¢ ਇਹ ਪ੍ਰਾਚੀਨ ਡਾਕਟਰੀ ਪ੍ਰਣਾਲੀ ਜੋ ਪਹਿਲਾਂ ਬੀ.ਏ.ਐਮ.ਐਸ., ਐਮ.ਡੀ./ਐਮ.ਐਸ. ਅਤੇ ਪੀ.ਐਚ.ਡੀ. ਪ੍ਰੋਗਰਾਮਾਂ ਤੱਕ ਸੀਮਿਤ ਸੀ, ਹੁਣ ਸੁਪਰ ਸਪੈਸ਼ਲਿਟੀ ਪੱਧਰ 'ਤੇ ਪਹੁੰਚ ਜਾਵੇਗੀ¢ ਕੇਂਦਰੀ ਆਯੁਸ਼ ਮੰਤਰਾਲੇ ਨੇ ਆਯੁਰਵੇਦ 'ਚ ਡਾਕਟਰ ਆਫ਼ ਮੈਡੀਸਨ (ਡੀ.ਐਮ.) ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ¢ਦੇਸ਼ ਭਰ ਦੀਆਂ ਆਯੁਰਵੇਦਿਕ ਯੂਨੀਵਰਸਿਟੀਆਂ, ਸੰਸਥਾਵਾਂ ਅਤੇ ਕਾਲਜ ਸੰਬੰਧਿਤ ਰਾਜ ਸਰਕਾਰ ਤੋਂ ਐਨ.ਓ.ਸੀ. ਪ੍ਰਾਪਤ ਕਰਕੇ ਡੀ.ਐਮ. ਕੋਰਸ ਸ਼ੁਰੂ ਕਰਨ ਲਈ ਅਰਜ਼ੀ ਦੇ ਸਕਣਗੇ¢ ਵਰਤਮਾਨ 'ਚ ਇਹ ਤਿੰਨ ਸਾਲਾਂ ਦਾ ਕੋਰਸ ਚਾਰ ਵਿਸ਼ਿਆਂ 'ਚ ਦਿੱਤਾ ਜਾਵੇਗਾ¢ ਮਾਹਿਰਾਂ ਦੇ ਅਨੁਸਾਰ ਦਾਖਲਾ ਆਲ ਇੰਡੀਆ ਆਯੁਰਵੇਦ ਪੋਸਟ ਗ੍ਰੈਜੂਏਟ ਐਂਟਰੈਂਸ ਟੈਸਟ ਰਾਹੀਂ ਹੋਵੇਗਾ, ਅਤੇ ਸੀਟਾਂ ਸੀਮਤ ਹੋਣਗੀਆਂ¢ ਹਰੇਕ ਵਿਸ਼ੇ 'ਚ ਚਾਰ ਤੋਂ ਛੇ ਸੀਟਾਂ ਉਪਲਬਧ ਹੋ ਸਕਦੀਆਂ ਹਨ¢ ਮਾਹਿਰਾਂ ਦਾ ਮੰਨਣਾ ਹੈ ਕਿ ਡੀ.ਐਮ. ਦੀ ਸ਼ੁਰੂਆਤ ਆਯੁਰਵੇਦ ਪ੍ਰੈਕਟੀਸ਼ਨਰਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ 'ਚ ਐਲੋਪੈਥਿਕ ਮਾਹਿਰਾਂ ਨਾਲ ਮੁਕਾਬਲਾ ਕਰਨ ਦਾ ਮÏਕਾ ਪ੍ਰਦਾਨ ਕਰੇਗੀ ਅਤੇ ਆਯੁਰਵੇਦ ਨੂੰ ਇਕ ਨਵੀਂ ਅੰਤਰਰਾਸ਼ਟਰੀ ਮਾਨਤਾ ਦੇਵੇਗੀ¢