ਨਵਾਂ ਪਿੰਡ (ਅੰਮਿ੍ਤਸਰ), 26 ਸਤੰਬਰ (ਜਸਪਾਲ ਸਿੰਘ)-ਕਾਰ ਸੇਵਾ ਵਾਲੇ ਸੰਤ ਬਾਬਾ ਚਰਨ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ 6 ਜੀਆਂ ਸਮੇਤ ਅਨੇਕਾਂ ਹੋਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦੇ ਦੋਸ਼ ਹੇਠ ਪਟਿਆਲਾ ਜੇਲ੍ਹ ਵਿਖੇ ਸਜ਼ਾ ਕੱਟ ਰਹੇ ਪੁਲਿਸ ਦੇ ਸਾਬਕਾ ਅਧਿਕਾਰੀ ਸੂਬਾ ਸਿੰਘ 'ਤੇ ਬੀਤੇ ਦਿਨੀਂ ਜੇਲ੍ਹ ਵਿਖੇ ਕੱਟੜ ਹਿੰਦੂ ਆਗੂ ਸੁਧੀਰ ਸੂਰੀ ਦੀ ਹੱਤਿਆ ਦੇ ਮਾਮਲੇ 'ਚ ਬੰਦ ਸੰਦੀਪ ਸਿੰਘ ਸੰਨੀ ਵਲੋਂ ਕੀਤੇ ਗਏ ਹਮਲੇ 'ਚ ਗੰਭੀਰ ਜ਼ਖ਼ਮੀ ਹੋਣ 'ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ ਸੀ | ਸੂਬਾ ਸਿੰਘ ਦੀ ਅੰਮਿ੍ਤਸਰ -ਮਹਿਤਾ ਸੜਕ ਨਜ਼ਦੀਕ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਵਿਖੇ ਪੁਰਾਣੀ ਰਿਹਾਇਸ਼ 'ਤੇ ਅੱਜ ਪਾਏ ਜਾ ਰਹੇ ਭੋਗ ਨੂੰ ਰੋਕਣ ਲਈ ਇਥੇ ਪਹੁੰਚੇ ਸਿੱਖ ਜਥੇਬੰਦੀ ਦੇ ਸਿੰਘਾਂ ਨੂੰ ਵੱਡੀ ਗਿਣਤੀ 'ਚ ਤਾਇਨਾਤ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ |