30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਬੱਸ ਨੇ 2 ਸਕੀਆਂ ਭੈਣਾਂ ਨੂੰ ਕੁਚਲਿਆ-ਮੌਕੇ 'ਤੇ ਹੋਈ ਮੌਤ

Ad Position 21
No active advertisement
ਅਜੀਤ ਡੈਸਕ 19-10-2025

ਸਕੂਟਰ 'ਤੇ ਪਿਤਾ ਛੱਡਣ ਜਾ ਰਿਹਾ ਸੀ ਸਕੂਲ
ਝੁਨੀਰ (ਮਾਨਸਾ), 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਸੰਜੀਵ ਸਿੰਗਲਾ)- ਮਾਨਸਾ-ਸਿਰਸਾ ਮੁੱਖ ਸੜਕ 'ਤੇ ਕਸਬਾ ਝੁਨੀਰ ਕੋਲ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪੀ. ਆਰ. ਟੀ. ਸੀ. ਬਰਨਾਲਾ ਡਿਪੂ ਦੀ ਬੱਸ ਨੇ 2 ਸਕੂਲ ਬੱਚੀਆਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ | ਜਾਣਕਾਰੀ ਅਨੁਸਾਰ ਛਿੰਦਾ ਸਿੰਘ ਵਾਸੀ ਝੁਨੀਰ ਆਪਣੀਆਂ ਬੱਚੀਆਂ ਮੀਨਾ ਰਾਣੀ (12) ਤੇ ਸੀਮਾ ਰਾਣੀ ਉਰਫ਼ ਸੋਨੂੰ (7) ਨੂੰ ਸਕੂਟਰ 'ਤੇ ਸਕੂਲ ਛੱਡਣ ਜਾ ਰਿਹਾ ਸੀ | ਪਿੱਛੋਂ ਆ ਰਹੀ ਬੱਸ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਦੋਵੇਂ ਬੱਚੀਆਂ ਦੀ ਮੌਤ ਹੋ ਗਈ, ਜਦਕਿ ਛਿੰਦਾ ਸਿੰਘ ਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਏ | ਥਾਣਾ ਝੁਨੀਰ ਦੇ ਮੁੱਖ ਅਧਿਕਾਰੀ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਡਰਾਈਵਰ ਰਣਜੀਤ ਸਿੰਘ ਪੁੱਤਰ ਕੌਰ ਸਿੰਘ ਵਾਸੀ ਉੱਭਾ ਨੂੰ ਗਿ੍ਫ਼ਤਾਰ ਕਰਕੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਹੈ | ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਡਰਾਈਵਰ ਦੀ ਗ਼ਲਤੀ ਕਾਰਨ ਇਹ ਹਾਦਸਾ ਵਾਪਰਿਆ ਹੈ | ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਅੱਗੇ ਟਰੈਕਟਰ-ਟਰਾਲੀ ਹੋਣ ਅਤੇ ਸੜਕ 'ਤੇ ਖੱਡੇ ਕਾਰਨ ਕੱਟ ਮਾਰਨ ਕਰਕੇ ਭਾਣਾ ਵਾਪਰਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮੂਸਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਵਿਧਾਇਕਾਂ ਦੀ ਕਦਰ ਕੀਤੀ ਖ਼ਤਮ-ਪਠਾਣਮਾਜਰਾ
Ad Position 24