07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗਾਜ਼ਾ ਪਰਤਣ ਵਾਲੇ ਲੋਕਾਂ ਲਈ ਰਾਫ਼ਾ ਲਾਂਘਾ ਕੱਲ੍ਹ ਤੋਂ ਮੁੜ ਖੁੱਲ੍ਹੇਗਾ-ਦੂਤਘਰ

Ad Position 21
No active advertisement
ਅਜੀਤ ਡੈਸਕ 19-10-2025
ਕਾਹਿਰਾ, 18 ਅਕਤੂਬਰ (ਏਜੰਸੀ)- ਮਿਸਰ ਸਥਿਤ ਫ਼ਲਸਤੀਨੀ ਦੂਤਘਰ ਨੇ ਕਿਹਾ ਕਿ ਗਾਜ਼ਾ ਤੇ ਮਿਸਰ ਵਿਚਾਲੇ ਰਾਫ਼ਾ ਸਰਹੱਦੀ ਲਾਂਘਾ ਸੋਮਵਾਰ ਨੂੰ ਗਾਜ਼ਾ ਪਰਤਣ ਵਾਲੇ ਲੋਕਾਂ ਲਈ ਫਿਰ ਤੋਂ ਖੁੱਲ ਜਾਏਗਾ | ਦੂਤਘਰ ਦੇ ਸੱਭਿਆਚਾਰਕ ਸਲਾਹਕਾਰ ਨਾਜੀ ਅਲ-ਨਾਜੀ ਨੇ ਦੱਸਿਆ ਕਿ ਗਾਜ਼ਾ ਪਰਤਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਹਨ | ਇਜ਼ਰਾਈਲ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ | ਇਹ ਲਾਂਘਾ ਗਾਜ਼ਾ ਦਾ ਬਾਹਰੀ ਦੁਨੀਆ ਨਾਲ ਜੁੜਨ ਦਾ ਕੇਵਲ ਇਕੋ ਹੀ ਰਸਤਾ ਹੈ, ਜਿਸ 'ਤੇ ਜੰਗ ਤੋਂ ਪਹਿਲਾਂ ਇਜ਼ਰਾਈਲ ਦਾ ਕੰਟਰੋਲ ਨਹੀਂ ਸੀ | ਇਹ ਮਈ 2024 ਤੋਂ ਬੰਦ ਹੈ, ਜਦੋਂ ਇਜ਼ਰਾਈਲ ਨੇ ਗਾਜ਼ਾ ਵਾਲੇ ਪਾਸੇ ਦਾ ਕੰਟਰੋਲ ਸੰਭਾਲਿਆ ਸੀ |

Ad Position 22
No active advertisement
ਪਿਛਲੀ ਖ਼ਬਰ ਮੋਜ਼ਾਮਬੀਕ ਕਿਸ਼ਤੀ ਹਾਦਸੇ ਵਿਚ 3 ਭਾਰਤੀਆਂ ਦੀ ਮੌਤ, ਇਕ ਜ਼ਖ਼ਮੀ, 5 ਨੂੰ ਬਚਾਇਆ ਅਗਲੀ ਖ਼ਬਰ ਖਸਤਾ ਹਾਲਤ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ
Ad Position 24