07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਖਸਤਾ ਹਾਲਤ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 19-10-2025

•ਲੋਕ ਸੀਵਰੇਜ ਦੇ ਪਾਣੀ ਨਾਲ ਭਰੀ ਸੜਕ ਉੁਪਰੋਂ ਲੰਘਣ ਲਈ ਮਜਬੂਰ
ਮਲੌਦ, 18 ਅਕਤੂਬਰ (ਸਹਾਰਨ ਮਾਜਰਾ)-ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਤੇ ਮੁਢਲੇ ਘੁਲਾਟੀਏ ਸ਼ਹੀਦ ਬਾਬਾ ਮਹਾਰਾਜ ਸਿੰਘ ਮਾਰਗ 'ਤੇ ਸਥਿਤ ਕੁੱਪ ਕਲਾਂ-ਮਲੌਦ ਮੁੱਖ ਸੜਕ ਤੇ ਮਾਡਲ ਟਾਊਨ ਕੋਲ ਅਤਿਅੰਤ ਟੁੱਟੀ ਸੜਕ ਅਤੇ ਖੜ੍ਹਾ ਗੰਦਾ ਪਾਣੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ | ਕੁੱਝ ਘਰਾਂ ਦੇ ਗੰਦੇ ਪਾਣੀ ਅਤੇ ਇੱਕ ਥਾਂ ਸੀਵਰੇਜ ਓਵਰਫ਼ਲੋ ਕਾਰਨ ਇੱਥੇ ਬੇਹੱਦ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜ਼ਹਿਰੀਲੇ ਮੱਛਰ ਅਤੇ ਕੀਟਾਣੂ ਪੈਦਾ ਹੋ ਰਹੇ ਹਨ | ਇਸ ਗੰਦੇ ਪਾਣੀ ਨਾਲ ਇਕ ਵਾਰ ਪਹਿਲਾਂ ਇੱਥੋਂ ਸੜਕ ਟੁੱਟ ਗਈ ਸੀ ਅਤੇ ਹੁਣ ਫਿਰ ਵੱਡੇ ਵੱਡੇ ਟੋਏ ਪੈ ਗਏ ਹਨ | ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਜਾਪਦਾ ਹੈ | ਜਿਹੜਾ ਨਾ ਇਸ ਜਗ੍ਹਾ ਨੂੰ ਠੀਕ ਕਰਦਾ ਹੈ ਅਤੇ ਨਾ ਹੀ ਪਾਣੀ ਛੱਡਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਕਰਦਾ ਹੈ | ਦੂਜਾ ਇੱਥੇ ਹੀ ਸੜਕ ਦੇ ਦੋਵੇਂ ਪਾਸੇ ਲੋਹਾ ਅਤੇ ਕਬਾੜ ਰੱਖਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਕਿਉਂਕਿ ਇਸ ਮੁੱਖ ਸੜਕ ਦੇ ਇੱਕ ਪਾਸੇ ਕਬਾੜ, ਲੋਹਾ ਆਦਿ ਪਿਆ ਹੈ ਦੂਜੇ ਪਾਸੇ ਇਹ ਸੜਕ ਵਿਚ ਟੋਏ ਪੈ ਗਏ ਹਨ | ਇੱਥੇ ਭਾਰਾ ਲੋਹਾ, ਗਾਡਰ, ਖੇਤੀਬਾੜੀ ਦੀਆਂ ਖ਼ਰਾਬ ਮਸ਼ੀਨਾਂ, ਗੇਟ ਆਦਿ ਰੱਖੇ ਹੋਏ ਹਨ | ਜਿਸ ਬਾਰੇ ਨਾ ਤਾਂ ਲੋਕ ਨਿਰਮਾਣ ਵਿਭਾਗ ਅਤੇ ਨਾ ਹੀ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਹੈ | ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਰੋਜ਼ਾਨਾ ਕੰਮਾਂ ਕਾਰਾਂ ਤੋਂ ਵਾਪਿਸ ਆ ਜਾ ਰਹੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਨੇਰੇ ਵਿਚ ਤਾਂ ਇਹ ਅੜਿੱਕੇ ਮਨੁੱਖ ਲਈ ਹੋਰ ਵੀ ਵੱਡਾ ਖ਼ਤਰਾ ਬਣ ਸਕਦੇ ਹਨ | 40 ਪਿੰਡਾਂ ਨੂੰ ਲੁਧਿਆਣੇ, ਮਲੇਰਕੋਟਲੇ, ਸੰਗਰੂਰ ਜਾਂ ਪਾਇਲ, ਬੀਜਾ, ਖੰਨਾ ਆਣ ਜਾਣ ਵਾਲਿਆਂ ਵਾਹਨ ਚਾਲਕਾਂ ਵੱਲੋਂ ਪਹਿਲਾਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਇੱਥੋਂ ਸਕੂਲੀ ਬੱਚੇ ਅਤੇ ਵੈਨਾਂ, ਬੱਸਾਂ ਵੀ ਲੰਘਦੀਆਂ ਹਨ | ਪ੍ਰੰਤੂ ਸਭ ਕੁੱਝ ਠੰਢੇ ਬਸਤੇ ਵਿੱਚ ਹੈ | ਲੋਕਾਂ ਦੀ ਆਪ ਸਰਕਾਰ, ਐਸ. ਡੀ. ਐਮ. ਪਾਇਲ, ਪੁਲਿਸ ਪ੍ਰਸ਼ਾਸ਼ਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੰਗ ਕੀਤੀ ਹੈ ਕਿ ਸੜਕ ਦਾ ਆਲਾ ਦੁਆਲਾ ਸਾਫ਼ ਕਰਵਾ ਕੇ ਸੜਕ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਜਿਹੜੇ ਲਗਾਤਾਰ ਇਸ ਮੁੱਦੇ 'ਤੇ ਲਗਾਤਾਰ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਕਿਹਾ ਕਿ ਆਪ ਸਰਕਾਰ ਉਂਝ ਤਾਂ ਵੱਡੇ ਵੱਡੇ ਦਾਅਵੇ ਵਾਅਦੇ ਕਰਦੀ ਹੈ ਅਤੇ ਹਲਕਾ ਵਿਧਾਇਕ ਸੜਕਾਂ ਦੇ ਜਾਲ ਵਿਛਾਏ ਜਾਣ ਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਕਦੀ ਮਾਡਲ ਟਾਊਨ ਮਲੌਦ ਆ ਕੇ ਵੇਖਣ | ਕਿਵੇਂ ਰਾਹਗੀਰਾਂ ਦੀ ਜਾਨ 'ਤੇ ਬਣੀ ਰਹਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਗਾਜ਼ਾ ਪਰਤਣ ਵਾਲੇ ਲੋਕਾਂ ਲਈ ਰਾਫ਼ਾ ਲਾਂਘਾ ਕੱਲ੍ਹ ਤੋਂ ਮੁੜ ਖੁੱਲ੍ਹੇਗਾ-ਦੂਤਘਰ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਹੈਲਥ ਸੈਂਟਰ ਦੀ ਟੀਮ ਵਲੋਂ ਦੁਕਾਨਾਂ ਦੀ ਚੈਕਿੰਗ
Ad Position 24