ਲੰਡਨ, 18 ਅਕਤੂਬਰ (ਪੀ. ਟੀ. ਆਈ.)-ਪੀ.ਐਨ.ਬੀ. ਘੁਟਾਲੇ ਦੇ ਦੋਸ਼ੀ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਦਾਅਵਾ ਕੀਤਾ ਕਿ ਅਗਲੇ ਮਹੀਨੇ ਲੰਡਨ 'ਚ ਧੋਖਾਧੜੀ ਤੇ ਹਵਾਲਾ ਰਾਸ਼ੀ ਦੇ ਦੋਸ਼ਾਂ ਨਾਲ ਸਬੰਧਿਤ ਉਸਦੀ ਹਵਾਲਗੀ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ | ਉਸਨੇ ਦਾਅਵਾ ਕੀਤਾ ਕਿ ਇਸ ਮਾਮਲੇ 'ਚ 'ਸਨਸਨੀਖੇਜ਼ ਘਟਨਾਵਾਂ' ਹੋਣ ਵਾਲੀਆਂ ਹਨ | 54 ਸਾਲਾ ਨੀਰਵ ਮੋਦੀ ਸ਼ੁੱਕਰਵਾਰ ਨੂੰ ਰਾਇਲ ਕੋਰਟਸ ਆਫ਼ ਜਸਟਿਸ ਵਿਖੇ ਹਾਈ ਕੋਰਟ ਦੇ ਜੱਜ ਜਸਟਿਸ ਸਾਈਮਨ ਟਿੰਕਲਰ ਦੇ ਸਾਹਮਣੇ ਇਕ ਗੈਰ-ਸੰਬੰਧਿਤ ਮਾਮਲੇ 'ਚ ਆਪਣਾ ਬਚਾਅ ਪੇਸ਼ ਕਰਨ ਲਈ ਪੇਸ਼ ਹੋਇਆ | ਜੱਜ ਨੇ ਜੇਲ੍ਹ 'ਚ ਤਕਨੀਕੀ ਤੇ ਡਾਕਟਰੀ ਰੁਕਾਵਟਾਂ ਦੇ ਆਧਾਰ 'ਤੇ ਕਾਰਵਾਈ 'ਤੇ ਰੋਕ ਲਗਾਉਣ ਦੀ ਨੀਰਵ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ | ਇਸ ਮਾਮਲੇ ਦੀ ਸੁਣਵਾਈ ਜਨਵਰੀ 2026 'ਚ ਹੋਣੀ ਹੈ | ਨੀਰਵ ਨੇ ਪ੍ਰੀ-ਟਰਾਇਲ ਸਮੀਖਿਆ ਸੁਣਵਾਈ ਦÏਰਾਨ ਕਿਹਾ ਕਿ ਉਹ (ਬੈਂਕ ਆਫ਼ ਇੰਡੀਆ) ਮੇਰੀ ਹਵਾਲਗੀ ਦਾ ਹਵਾਲਾ ਦੇ ਰਹੇ ਹਨ | ਮੈਂ ਅਜੇ ਵੀ ਇੱਥੇ ਹਾਂ | ਕੁਝ ਸਨਸਨੀਖੇਜ਼ ਘਟਨਾਵਾਂ ਹੋਣਗੀਆਂ, ਤੇ ਮੈਂ ਪਹਿਲਾਂ ਕਦੇ ਵੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ |
ਨੀਰਵ ਮੋਦੀ ਨੇ ਹਵਾਲਗੀ ਮਾਮਲੇ 'ਚ ਕੁਝ ਵੱਡਾ ਹੋਣ ਦਾ ਕੀਤਾ ਦਾਅਵਾ
ਅਜੀਤ ਡੈਸਕ
19-10-2025