02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਟਵਾਲ ਹਾਊਸ ਦੇ ਮਾਲਕ ਮਨਦੀਪ ਸਿੰਘ ਗੋਰਾ 'ਤੇ ਗੋਲੀਬਾਰੀ

Ad Position 21
No active advertisement
ਅਜੀਤ ਡੈਸਕ 19-10-2025

ਇਕ ਸਾਥੀ ਦੇ ਪੱਟ 'ਚ ਲੱਗੀ ਗੋਲੀ, ਕਾਲੀ ਥਾਰ 'ਤੇ ਆਏ 2 ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਫਿਲੌਰ (ਜਲੰਧਰ), 18 ਅਕਤੂਬਰ (ਵਿਪਨ ਗੈਰੀ)-ਫਿਲੌਰ ਤੋਂ ਨਵਾਂ ਸ਼ਹਿਰ ਰੋਡ 'ਤੇ ਬਣੀ ਅਟਵਾਲ ਹਾਊਸ ਕਾਲੋਨੀ ਨਜ਼ਦੀਕ ਪਿੰਡ ਗੜ੍ਹਾ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ | ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਸਾਰੀ ਟੀਮ ਥਾਣਾ ਮੁਖੀ ਅਮਨ ਸੈਣੀ ਅਤੇ ਡੀ.ਐੱਸ.ਪੀ. ਫਿਲੌਰ ਸਮੇਤ ਪੁੱਜ ਗਈ | ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਕਾਲੀ ਥਾਰ 'ਤੇ ਆਏ 2 ਅਣਪਛਾਤੇ ਹਮਲਾਵਰਾਂ ਵਲੋਂ ਅਟਵਾਲ ਹਾਊਸ ਦੇ ਮਾਲਕ ਮਨਦੀਪ ਸਿੰਘ ਗੋਰਾ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਨ੍ਹਾਂ ਦੇ ਇਕ ਸਾਥੀ ਸੰਜੀਵ ਕੁਮਾਰ ਉਰਫ਼ ਪੰਡਿਤ ਦੇ ਪੱਟ ਵਿਚ ਗੋਲੀ ਲੱਗੀ ਹੈ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੈ | ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਹਮਲਾਵਰਾਂ 'ਚ ਸ਼ਾਮਿਲ ਇਕ ਸ਼ਖ਼ਸ ਦੀ ਪਛਾਣ ਲਗਭਗ ਹੋ ਚੁੱਕੀ ਹੈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਦੋਵੇਂ ਹਮਲਾਵਰ ਸਲਾਖ਼ਾਂ ਪਿੱਛੇ ਹੋਣਗੇ | ਮਨਦੀਪ ਸਿੰਘ ਗੋਰਾ ਨੇ ਦੱਸਿਆ ਕਿ ਹਮਲਾਵਰ ਵਲੋਂ ਇਕ ਕੋਠੀ ਖ਼ਰੀਦਣ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਅੱਜ ਉਸ ਵਲੋਂ ਫ਼ੋਨ ਕਰਕੇ ਉਸ ਨੂੰ ਦਫ਼ਤਰ ਦੇ ਬਾਹਰ ਬੁਲਾ ਲਿਆ, ਜਦਕਿ ਮੈਂ ਕਿਹਾ ਕੀ ਕੋਠੀ ਵੇਚਣ ਵਾਲੇ ਅੰਦਰ ਹਨ, ਤੁਸੀਂ ਦਫ਼ਤਰ ਆ ਕੇ ਗੱਲ ਕਰ ਲਓ ਪਰ ਹਮਲਾਵਰਾਂ ਵਲੋਂ ਮੈਨੂੰ ਬਾਹਰ ਬੁਲਾ ਲਿਆ ਗਿਆ ਅਤੇ ਕਿਹਾ ਕਿ ਤੰੂ ਮੈਨੂੰ ਜਾਣਦਾ ਨਹੀਂ ਅਤੇ ਗਲੌਕ ਪਿਸਟਲ ਕੱਢ ਲਿਆ ਗਿਆ | ਉਸ ਨੇ ਦੱਸਿਆ ਕਿ ਮੈਂ ਹਮਲਾਵਰ ਦਾ ਹੱਥ ਫੜ ਲਿਆ ਤੇ ਆਪਣੇ ਸਾਥੀਆਂ ਨੂੰ ਬੁਲਾਇਆ ਫਿਰ ਵੀ ਉਸ ਨੇ ਗੋਲੀ ਚਲਾ ਦਿੱਤੀ ਤੇ ਮੈਨੂੰ ਬਚਾਉਣ ਆਏ ਮੇਰੇ ਸਾਥੀ ਦੇ ਪੱਟ 'ਚ ਗੋਲੀ ਲੱਗ ਗਈ | ਇਸੇ ਦੌਰਾਨ ਸਾਡੇ ਦਫ਼ਤਰ 'ਚ ਬੈਠੇ ਹੋਰ ਸਾਥੀਆਂ ਨੇ ਆਪਣੇ ਲਾਇਸੰਸੀ ਹਥਿਆਰਾਂ ਨਾਲ ਜਵਾਬੀ ਗੋਲੀਬਾਰੀ ਕੀਤੀ ਪਰ ਹਮਲਾਵਰ ਭੱਜਣ 'ਚ ਕਾਮਯਾਬ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਨੇ ਅਕਤੂਬਰ ਵਿਚ ਜਨਮੇ ਸੀਨੀਅਰ ਮੈਂਬਰਾਂ ਦੇ ਜਨਮ ਦਿਨ ਮਨਾਏ <br/> ਅਗਲੀ ਖ਼ਬਰ ਨੀਰਵ ਮੋਦੀ ਨੇ ਹਵਾਲਗੀ ਮਾਮਲੇ 'ਚ ਕੁਝ ਵੱਡਾ ਹੋਣ ਦਾ ਕੀਤਾ ਦਾਅਵਾ
Ad Position 24
No active advertisement