ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ 'ਚ ਖ਼ੁਰਾਕ ਸੁਰੱਖਿਆ ਕਸੌਟੀ 'ਤੇ ਖਰੀਆਂ ਨਾ ਉੱਤਰਨ ਵਾਲੀਆਂ ਕਰੋੜਾਂ ਦੀਆਂ ਮਿਠਾਈਆਂ ਛਕਣਗੇ ਭਾਰਤੀ <br/>

Ad Position 21
No active advertisement
ਅਜੀਤ ਡੈਸਕ 20-10-2025

ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਦਿਨਾਂ 'ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਕਲੀ ਮਿਠਾਈਆਂ ਨਸ਼ਟ ਕਰਵਾਉਣ ਦੀਆਂ ਖ਼ਬਰਾਂ ਚਰਚਾਂ 'ਚ
ਵੀਰਪਾਲ ਸਿੰਘ
ਬਠਿੰਡਾ, 19 ਅਕਤੂਬਰ-ਸਿਹਤ ਵਿਭਾਗ ਦੀ ਨਾਲਾਇਕੀ ਦੇ ਚਲਦਿਆਂ ਮਿਠਾਈਆਂ ਦੇ ਧੰਦੇ ਨਾਲ ਜੁੜੇ ਲੋਕਾਂ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਮਿਠਾਈਆਂ ਵੇਚਣ ਲਈ ਪਿਛਲੇ ਡੇਢ ਮਹੀਨੇ ਤੋਂ ਮਿਠਾਈ ਬਣਾ ਕੇ ਕੋਲਡ ਸਟੋਰਾਂ 'ਚ ਜਮ੍ਹਾ ਕਰਕੇ ਰੱਖੇ ਜਾਣ ਦੀਆਂ ਖ਼ਬਰਾਂ ਲਗਾਤਾਰ ਸੁਰਖ਼ੀਆਂ ਵਿਚ ਹਨ | ਇਸ ਨਾਲ ਦੀਵਾਲੀ ਦੇ ਤਿਉਹਾਰ ਦੌਰਾਨ ਮਿਠਾਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਨਕਲੀ ਦੁੱਧ, ਪਨੀਰ, ਖੋਆ ਦੀ ਸਪਲਾਈ ਕੀਤੇ ਜਾਣ ਦੀਆਂ ਖ਼ਬਰਾਂ ਵੀ ਚਰਚਾ ਵਿਚ ਚੱਲ ਰਹੀਆਂ ਹਨ | ਲੰਘੇ ਡੇਢ ਮਹੀਨੇ ਤੋਂ ਬਣਾ ਕੇ ਸਟੋਰ ਕੀਤੀਆਂ ਹੋਈਆਂ ਮਿਠਾਈਆਂ ਬਣਾਉਣ ਲਈ ਵਰਤੀ ਘਟੀਆ ਸਮਗਰੀ ਬਾਰੇ ਵਿਚ ਖ਼ਬਰਾਂ ਪੜ੍ਹਨ ਵਾਲੇ ਦੇਸ਼ਾਂ ਦੇ ਕਰੋੜਾਂ ਲੋਕਾਂ ਵਲੋਂ ਅੱਖਾਂ ਬੰਦ ਕਰਕੇ ਚਾਲੂ ਸੀਜ਼ਨ ਵਿਚ ਤਿਉਹਾਰ ਮੌਕੇ ਲੱਖਾਂ ਰੁਪਏ ਖ਼ਰਚ ਕੇ ਆਪਣੀ ਜੀਭ ਦੇ ਸਵਾਦ ਪੂਰਾ ਕਰਨ ਲਈ ਰੋਜ਼ਾਨਾ ਮਣਾ-ਮੂੰਹੀਂ ਮਿਠਾਈਆਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ | ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ ਸਾਲ 2025 ਦੀਵਾਲੀ ਦੇ ਤਿਉਹਾਰ ਦੇ ਸੀਜ਼ਨ ਵਿਚ ਮਿਠਾਈਆਂ ਦਾ ਕਾਰੋਬਾਰ 19,000 ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ ਹੈ | ਪੰਜਾਬ ਵਿਚ ਸਾਲ 2024-25 ਦੌਰਾਨ ਭੋਜਨ ਪਦਾਰਥਾਂ ਦੇ 20 ਫ਼ੀਸਦੀ ਤੋਂ ਵੱਧ ਨਮੂਨੇ ਫ਼ੇਲ੍ਹ ਹੋਏ ਹਨ | ਇਸ ਨਾਲ ਦੁੱਧ, ਖੋਆ, ਪਨੀਰ, ਦੇਸੀ ਘਿਓ ਦੇ 28 ਫ਼ੀਸਦੀ ਨਮੂਨੇ ਕਸੋਟੀ 'ਤੇ ਪੂਰੇ ਨਹੀਂ ਉੱਤਰੇ ਹਨ | ਪੰਜਾਬ ਵਿਚ ਆਮ ਲੋਕਾਂ ਦੀ ਸਿਹਤ ਦੇ ਮੁੱਦਿਆਂ ਨਾਲ ਸੰਬੰਧਿਤ ਮਾਮਲਿਆਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਫਰਵਰੀ 2025 ਵਿਚ ਸੂਬਾ ਸਰਕਾਰ ਨੂੰ ਮਿਲਾਵਟੀ ਡੇਅਰੀ ਉਤਪਾਦਾਂ ਦੇ ਸੰਬੰਧ ਵਿਚ ਚਿੰਤਾਤਾਂ ਦਾ ਜਵਾਬ ਦੇਣ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਵਿਚ ਗੈਰ-ਮਿਆਰੀ ਪਦਾਰਥਾਂ ਦੀ ਵਿਕਰੀ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਰੋਕਣ ਲਈ ਜ਼ੋਰ ਦਿੱਤਾ ਗਿਆ ਸੀ | ਜਨ ਹਿੱਤ ਪਟੀਸ਼ਨ ਤੋਂ ਬਾਅਦ ਇਹ ਨਿਰਦੇਸ਼ ਜਾਰੀ ਹੋਏ ਸਨ, ਜਿਸ ਵਿਚ ਚਿੰਤਾ ਪ੍ਰਗਟ ਕਰਨ ਵਾਲੇ ਅਨੇਕਾਂ ਅੰਕੜਿਆਂ ਨੂੰ ਸਾਹਮਣੇ ਲਿਆਂਦਾ ਗਿਆ ਸੀ | ਪੰਜਾਬ ਵਿਚ 2021 ਤੋਂ 2025 ਤੱਕ ਦੇ ਇਕੱਠੇ ਕੀਤੇ ਗਏ ਅੰਕੜਿਆਂ ਵਿਚ ਭੋਜਨ ਪਦਾਰਥ 20 ਫ਼ੀਸਦੀ ਦੇ ਲਗਭਗ ਨਮੂਨੇ ਲੋੜੀਂਦੇ ਮਾਪਦੰਡਾਂ 'ਤੇ ਖਰੇ ਨਹੀਂ ਉੱਤਰੇ | ਡੇਅਰੀ ਉਤਪਾਦਾਂ ਬਾਰੇ ਵਿਚ ਸੰਨ 2024-2025 ਤੱਕ ਦੇ ਲਏ ਗਏ ਨਮੂਨਿਆਂ ਵਿਚੋਂ 20 ਫ਼ੀਸਦੀ ਨਮੂਨੇ ਮਾਪਦੰਡਾਂ ਦੇ ਅਨੁਕੂਲ ਨਹੀਂ ਪਾਏ ਗਏ | ਦੇਸੀ ਘਿਓ 28 ਫ਼ੀਸਦੀ, ਖੁੱਲ੍ਹੇ ਦੁੱਧ ਦੇ 14 ਫ਼ੀਸਦੀ ਖ਼ੁਰਾਕ ਸੁਰੱਖਿਆ ਕਸੌਟੀ 'ਤੇ ਖਰੇ ਨਹੀਂ ਉੱਤਰੇ | ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ 2020 ਤੋਂ 2024 ਤੱਕ 3000 ਦੇ ਕਰੀਬ ਸਿਵਲ ਅਤੇ 320 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹੋਏ ਸਨ | 2022 'ਚ ਭੋਜਨ ਪਦਾਰਥਾਂ ਨਾਲ ਜੁੜੇ ਵਪਾਰੀਆਂ 'ਤੇ 2 ਕਰੋੜ ਤੱਕ ਦੇ ਜੁਰਮਾਨੇ ਵੀ ਵਸੂਲੇ ਜਾ ਚੁੱਕੇ ਹਨ | ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੁੰਦੇ ਹੋਏ ਦੇਸ਼ ਵਿਚ ਭੋਜਨ ਪਦਾਰਥਾਂ ਵਿਚ ਮਿਲਾਵਟ ਖੋਰੀ ਦਾ ਧੰਦਾ ਦਿਨ-ਬ-ਦਿਨ ਵਧ ਰਿਹਾ ਹੈ | ਮਿਲਾਵਟੀ ਭੋਜਨ ਦੀ ਵਰਤੋ ਕਰਨ ਨਾਲ ਦੇਸ਼ ਦੀ ਵੱਡੀ ਆਬਾਦੀ ਖ਼ਤਰਨਾਕ ਬਿਮਾਰੀ ਦੀ ਲਪੇਟ ਵਿਚ ਆ ਰਹੇ ਸੂਬੇ ਵਿਚ ਕੈਂਸਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਪੇਟ ਦੀਆਂ ਬਿਮਾਰੀਆਂ, ਗੁਰਦਿਆਂ ਨਾਲ ਸਬੰਧਿਤ ਰੋਗ ਲਗਾਤਾਰ ਵਧ ਰਹੇ ਹਨ | ਜਿਸ ਨਾਲ ਭਾਰਤ ਵਿਚ ਆਦਮੀ ਆਦਮੀ ਔਸਤਨ ਉਮਰ 70 ਤੋਂ 75 ਸਾਲ ਤੱਕ ਰਹਿ ਗਈ ਹੈ | ਪੱਛਮੀ ਦੇਸ਼ਾਂ ਵਿਚ ਆਮ ਆਦਮੀ ਔਸਤਾਨ ਉਮਰ 80 ਤੋਂ 95 ਸਾਲ ਤੱਕ ਮੰਨੀ ਜਾਂਦੀ ਹੈ | ਇਨ੍ਹਾਂ ਸਾਰੇ ਕਾਰਨਾਂ ਦੀ ਅਸਲੀ ਜੜ੍ਹ ਦੇਸ਼ ਵਿਚ ਭੋਜਨ ਪਦਾਰਥਾਂ ਵਿਚ ਹੋਣ ਵਾਲੀ ਮਿਲਾਵਟਖੋਰੀ ਹੈ, ਜਿਸ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਅੱਖਾਂ ਬੰਦ ਕਰਕੇ ਚੁੱਪੀ ਧਾਰ ਰੱਖੀ ਹੈ |

Ad Position 22
No active advertisement
ਪਿਛਲੀ ਖ਼ਬਰ ਉੱਘੇ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਦਿਮਾਗ਼ ਦੀ ਨਾੜੀ ਫੱਟਣ ਕਾਰਨ ਹੋਏ ਅਧਰੰਗ ਦਾ ਸ਼ਿਕਾਰ <br/> ਅਗਲੀ ਖ਼ਬਰ <br/> ਪ੍ਰਾਪਰਟੀ ਕਾਰੋਬਾਰੀ ਦੇ ਘਰ 'ਤੇ ਤੜਕੇ ਚਲਾਈਆਂ ਅੰਨੇ੍ਹਵਾਹ ਗੋਲੀਆਂ <br/>
Ad Position 24
No active advertisement