06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ 'ਚ ਗਰੋਹ ਦਾ ਮੁਖੀ ਫ਼ਿਰੋਜ਼ਪੁਰ ਤੋਂ ਗਿ੍ਫ਼ਤਾਰ ਦੋ ਕਥਿਤ ਦੋਸ਼ੀ ਪਹਿਲਾਂ ਹੀ ਪੁਲਿਸ ਵਲੋਂ ਕੀਤੇ ਜਾ ਚੁੱਕੇ ਹਨ ਕਾਬੂ <br/>

Ad Position 21
No active advertisement
ਅਜੀਤ ਡੈਸਕ 01-11-2025
ਕਪੂਰਥਲਾ, 31 ਅਕਤੂਬਰ (ਅਮਰਜੀਤ ਸਿੰਘ ਸਡਾਨਾ)-ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ਸੰਬੰਧੀ ਥਾਣਾ ਕੋਤਵਾਲੀ ਵਲੋਂ ਦਰਜ ਕੀਤੇ ਕੇਸ ਵਿਚ ਪਹਿਲਾਂ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਹੁਣ ਪੁਲਿਸ ਨੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਨਾਲ ਚਲਾਏ ਸਾਂਝੇ ਆਪ੍ਰੇਸ਼ਨ ਵਿਚ ਇਸ ਗਰੋਹ ਦੇ ਮੁਖੀ ਨੂੰ ਵੀ ਫ਼ਿਰੋਜਪੁਰ ਤੋਂ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ. ਪੀ. ਡੀ. ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਕੋਤਵਾਲੀ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਨਿਊ ਆਰਮੀ ਕੈਂਟ ਵਿਚ ਪ੍ਰਾਈਵੇਟ ਤੌਰ 'ਤੇ ਸਫਾਈ ਸੇਵਕ ਵਜੋਂ ਕੰਮ ਕਰਦਾ ਕਥਿਤ ਦੋਸ਼ੀ ਰਾਜਾ ਵਾਸੀ ਮੁਸ਼ਕਵੇਦ (ਕਪੂਰਥਲਾ) ਭਾਰਤੀ ਫ਼ੌਜ ਦੇ ਭੇਦ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਸੰਪਰਕ ਕਾਇਮ ਕਰਕੇ ਸਾਂਝੇ ਕਰ ਰਿਹਾ ਹੈ, ਜਿਸ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਤੇ ਉਸ ਪਾਸੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਉਸ ਨੇ ਨਿਊ ਆਰਮੀ ਕੈਂਟ ਕਪੂਰਥਲਾ ਦੀਆਂ ਤਸਵੀਰਾਂ ਖਿੱਚ ਕੇ ਖ਼ੁਫ਼ੀਆ ਜਾਣਕਾਰੀਆਂ ਕਥਿਤ ਤੌਰ 'ਤੇ ਪਾਕਿਸਤਾਨ ਨੂੰ ਭੇਜੀਆਂ ਹਨ ਤੇ ਪਾਕਿਸਤਾਨ ਜਾਸੂਸ ਨਾਲ ਉਸ ਦਾ ਸੰਪਰਕ ਜਸਕਰਨ ਸਿੰਘ ਉਰਫ਼ ਜੱਸਾ ਵਾਸੀ ਜ਼ਿਲ੍ਹਾ ਮੋਗਾ ਨੇ ਕਰਵਾਇਆ ਸੀ ਅਤੇ ਇਸ ਬਦਲੇ ਉਸ ਨੂੰ ਪੈਸੇ ਮਿਲਦੇ ਸਨ | ਐਸ.ਪੀ. ਵਿਰਕ ਨੇ ਦੱਸਿਆ ਕਿ ਪੁਲਿਸ ਨੇ ਛਾਪਾਮਾਰੀ ਕਰਕੇ ਜਸਕਰਨ ਸਿੰਘ ਉਰਫ਼ ਜੱਸਾ ਨੂੰ ਵੀ ਨਾਮਜ਼ਦ ਕਰਨ ਉਪਰੰਤ ਗਿ੍ਫ਼ਤਾਰ ਕੀਤਾ ਅਤੇ ਉਸ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਸ ਗਰੋਹ ਦੇ ਮੁਖੀ ਕਥਿਤ ਦੋਸ਼ ਗੁਰਨਾਮ ਸਿੰਘ ਉਰਫ਼ ਲਾਡੀ ਵਾਸੀ ਜ਼ਿਲ੍ਹਾ ਫ਼ਿਰੋਜਪੁਰ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਅਤੇ ਇਹ ਸਾਰਾ ਕੰਮ ਇਨ੍ਹਾਂ ਨੇ ਪੈਸੇ ਦੇ ਲਾਲਚ ਵਿਚ ਕੀਤਾ ਹੈ | ਐਸ.ਪੀ. ਵਿਰਕ ਨੇ ਦੱਸਿਆ ਕਿ ਉਕਤ ਦੋਸ਼ੀਆਂ ਪਾਸੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ ਜਾਂਚ ਲਈ ਫੋਰੈਂਸਿਕ ਲੈਬ ਭੇਜੇ ਜਾ ਰਹੇ ਹਨ ਤਾਂ ਜੋ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਜਸਕਰਨ ਸਿੰਘ ਉਰਫ਼ ਜੱਸਾ ਤੇ ਗੁਰਨਾਮ ਸਿੰਘ ਉਰਫ਼ ਲਾਡੀ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਹਨ ਅਤੇ ਇਨ੍ਹਾਂ ਪਾਸੋਂ ਖ਼ੁਫ਼ੀਆ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਕੇਜਰੀਵਾਲ ਲਈ ਦਿੱਲੀ ਵਾਂਗ ਚੰਡੀਗੜ੍ਹ 'ਚ ਵੀ ਤਿਆਰ ਕੀਤਾ ਗਿਆ ਬੰਗਲਾ-ਅਸ਼ਵਨੀ ਸ਼ਰਮਾ <br/>
Ad Position 24
No active advertisement