ਪੱਟੀ (ਤਰਨਤਾਰਨ), 6 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)- ਪੱਟੀ ਵਿਖੇ ਆਮ ਆਦਮੀ ਪਾਰਟੀ ਵਲੋਂ ਨਵੇਂ ਬਣੇ ਹਲਕਾ ਇੰਨਚਾਰਜ ਜੱਸਕੰਵਰ ਸਿੰਘ ਜੱਸਾ ਪੱਟੀ ਵਲੋਂ ਪੱਟੀ ਦੀ ਬਾਲ ਗਊਸਾਲਾ (ਪਹਿਵਾਨਾਂ ਵਾਲੇ ਸ਼ਮਸ਼ਾਨ ਘਾਟ) ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਸਬੰਧੀ ਜੱਸਕੰਵਰ ਜੱਸਾ ਪੱਟੀ ਨੇ ਪਹੁੰਚੇ ਹੋਏ ਪੱਟੀ ਨਿਵਾਸੀਆ ਨੂੰ ਵਿਸਵਾਸ਼ ਦਵਾਇਆ ਕਿ ਪੱਟੀ ਸ਼ਹਿਰ ਅਤੇ ਹਲਕੇ ਦੇ ਵਿਕਾਸ ਜੰਗੀ ਪੱਧਰ 'ਤੇ ਸ਼ੁਰੁ ਹੋ ਚੁੱਕੇ ਹਨ ਤੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿਚ ਵਿਕਾਸ ਦੇ ਕੰਮਾਂ ਦੀ ਲਈ ਕੋਈ ਕਮੀ ਨਹੀਂ ਛੱਡੀ ਗਈ ਅਤੇ ਜਿਹੜੀ ਜਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਅਤੇ ਪੱਟੀ ਦੇ ਵਿਕਾਸ ਕਾਰਜਾਂ ਦੇ ਵਿਚ ਕੋਈ ਕਮੀ ਨਹੀਂ ਆਉਣ ਦੇਵਾਂਗਾ। ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੱਟੀ ਹਲਕੇ ਨੂੰ ਵਿਕਸਿਤ ਹਲਕਿਆਂ ਵਿਚ ਸ਼ਾਮਿਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਜੋ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਨੁਹਾਰ ਬਦਲੀ ਜਾ ਰਹੀ ਹੈ ਉਥੇ ਹੀ ਹਲਕੇ ਪੱਟੀ ਦੀ ਨੁਹਾਰ ਬਦਲਣ ਲਈ ਮੈਂ ਵਚਨਬੰਦ ਹਾਂ। ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਜਲਦੀ ਹੀ ਜਿਹੜੇ ਕੰਮ ਰੁਕੇ ਹਨ ਉਨ੍ਹਾਂ ਕੰਮਾਂ ਨੂੰ ਵੀ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਗਿੱਲ, ਗਗਨਦੀਪ ਸਿੰਘ, ਰਜਿੰਦਰ ਸਿੰਘ, ਹਰਜਿੰਦਰ ਸਿੰਘ ਪੱਪੂ ਕੌਂਸਲਰ, ਕੌਂਸਲਰ ਸੁਰਜੀਤ ਸਿੰਘ, ਕੌਂਸਲਰ ਕੰਵਲਪਰੀਤ ਸਿੰਘ ਗਿੱਲ, ਸੂਰਜ ਪ੍ਰਕਾਸ਼ ਸਾਬਕਾ ਕੌਂਸਲਰ, ਬਲਜਿੰਦਰ ਸਿੰਘ ਮਲਾਹਰ, ਜਗਜੀਤ ਸਿੱਘ ਪੱਨੂ, ਠੇਕੇਦਾਰ ਦਲਜੀਤ ਸਿੰਘ ਮੰਗਾ, ਤਰਸੇਮ ਸਿੰਘ ਪ੍ਰਧਾਨ, ਫੂਲਾ ਸਿੰਘ ਪ੍ਰਧਾਨ, ਕਲਵਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਪ੍ਰਧਾਨ, ਸੂਰਜ ਭੱਟੀ, ਸਰਬਜੀਤ ਸਿੰਘ, ਜੱਜ ਸਿੰਘ ਮਾਲੜਾ, ਕ੍ਰਿਸ਼ਨ ਕੁਮਾਰ, ਬੱਬਾ ਖਤਰੀ, ਮਨਜਿੰਦਰ ਸਿੰਘ, ਗਾਗੂ ਪਹਿਲਵਾਨ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।