5 ਦਿਨਾਂ ਦਾ ਮਿਲਿਆ ਹੋਰ ਰਿਮਾਂਡ
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਥਾਣਾ ਘੁਮਾਣ 'ਚ ਕਤਲ ਹੋਏ ਗੋਰਾ ਬਰਿਆਰ ਮਾਮਲੇ 'ਚ ਬਟਾਲਾ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਪਿਛਲੇ ਦਿਨੀਂ ਆਸਾਮ ਦੀ ਸਿਲਚਰ ਜੇਲ ਤੋਂ ਬਟਾਲਾ ਲਿਆਂਦਾ ਗਿਆ ਸੀ | ਅਦਾਲਤ ਨੇ ਪੁਲਿਸ ਨੂੰ ਜੱਗੂ ਦਾ 3 ਦਿਨਾਂ ਰਿਮਾਂਡ ਦਿੱਤਾ ਗਿਆ, ਜੋ ਐਤਵਾਰ ਖਤਮ ਹੋਣ ਉਪਰੰਤ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਡੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਜੱਗੂ ਨੂੰ ਥਾਣਾ ਘੁਮਾਣ 'ਚ ਦਰਜ ਐਫ.ਆਈ.ਆਰ. ਨੰਬਰ 89 ਮਾਮਲੇ ਸੰਬੰਧੀ ਜਾਂਚ ਲਈ ਲਿਆਂਦਾ ਗਿਆ ਤੇ ਅੱਜ ਉਸ ਨੂੰ ਦੁਬਾਰਾ ਹੋਰ ਰਿਮਾਂਡ ਲਈ ਪੇਸ਼ ਕੀਤਾ ਗਿਆ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਸਹੋਤਾ ਨੇ ਹੋਰ ਦੱਸਿਆ ਕਿ ਥਾਣਾ ਘੁਮਾਣ 'ਚ ਦਰਜ ਮਾਮਲੇ ਤੋਂ ਇਲਾਵਾ ਬਟਾਲਾ 'ਚ 10 ਅਕਤੂਬਰ ਦੀ ਰਾਤ ਨੂੰ ਹੋਏ 2 ਕਤਲਾਂ ਦੇ ਸਬੰਧ ਵਿਚ ਵੀ ਪੁੱਛਗਿੱਛ ਕੀਤੀ ਜਾਣੀ ਹੈ, ਜਿਸ ਕਾਰਨ ਉਸ ਦਾ ਰਿਮਾਂਡ 5 ਦਿਨਾਂ ਲਈ ਹੋਰ ਵਧਾਇਆ ਗਿਆ ਹੈ | ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸ: ਸਹੋਤਾ ਨੇ ਕਿਹਾ ਕਿ ਸੰਸਦ ਮੈਂਬਰ ਤੋਂ ਖਤਰਾ ਇਸ ਬਾਰੇ ਵਕੀਲ ਨੂੰ ਪਤਾ ਹੋਵੇਗਾ, ਅਸੀਂ ਉਸ ਦੀ ਸੁਰੱਖਿਆ ਦੇ ਕਰੜੇ ਪ੍ਰਬੰਧ ਵੀ ਕੀਤੇ ਹੋਏ ਹਨ | ਇਸ ਦੌਰਾਨ ਜੱਗੂ ਭਗਵਾਨਪੁਰੀਆ ਦੇ ਵਕੀਲ ਐਡਵੋਕੇਟ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਜੱਗੂ ਨੇ ਜੱਜ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸੰਸਦ ਮੈਂਬਰ ਤੋਂ ਜਾਨ ਦਾ ਖਤਰਾ ਦੱਸਿਆ ਹੈ | ਅਦਾਲਤ ਨੇ ਬਟਾਲਾ ਪੁਲਿਸ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਹੁਕਮ ਦਿੱਤੇ ਹਨ |
ਜੱਗੂ ਭਗਵਾਨਪੁਰੀਆ 3 ਦਿਨਾਂ ਤੋਂ ਬਟਾਲਾ ਪੁਲਿਸ ਦੀ ਹਿਰਾਸਤ 'ਚ
ਅਜੀਤ ਡੈਸਕ
04-11-2025