ਅਮਰਕੋਟ (ਤਰਨ ਤਾਰਨ), 3 ਨਵੰਬਰ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਵਰਨਾਲਾ ਵਿਖੇ ਸਵੇਰੇ ਵੱਟ ਦੇ ਝਗੜੇ ਨੂੰ ਲੈ ਕੇ ਇਕ ਨੌਜਵਾਨ ਕਿਸਾਨ ਦਾ ਬੇਰਹਿਮੀ ਕਤਲ ਹੋਣ ਦਾ ਪਤਾ ਲੱਗਾ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਦੇ ਭਰਾ ਧਰਮਬੀਰ ਸਿੰਘ ਪੁੱਤਰ ਬੋਹੜ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਖੇਤੀਬਾੜੀ ਕਰਦੇ ਹਨ ਤੇ ਨਿਸ਼ਾਨਦੇਹੀ ਅਨੁਸਾਰ ਉਨ੍ਹਾਂ ਦੀ ਜ਼ਮੀਨ ਸਤਪਾਲ ਸਿੰਘ ਉਰਫ ਬੱਗਾ ਤੇ ਸੇਵਾ ਸਿੰਘ ਵੱਲ ਬਣਦੀ ਸੀ ਤੇ ਅਸੀਂ ਆਪਣੇ ਹਿੱਸੇ ਦੀ ਜ਼ਮੀਨ 'ਤੇ ਵੱਟ ਪਾ ਲਈ ਸੀ ਤੇ ਸਤਪਾਲ ਸਿੰਘ ਤੇ ਸੇਵਾ ਸਿੰਘ ਵਲੋਂ ਸਾਡੇ ਵਲੋਂ ਪਾਈ ਵੱਟ ਵਾਹ ਦਿੱਤੀ ਗਈ ਸੀ | ਅੱਜ ਆਪਣੇ ਭਰਾ ਨਾਲ ਖੇਤਾਂ ਵਿਚ ਕੰਮਕਾਜ ਕਰ ਰਹੇ ਸਾਂ ਤੇ ਮੇਰਾ ਭਰਾ ਟਰੈਕਟਰ ਨਾਲ ਜ਼ਮੀਨ 'ਚ ਵੱਟਾਂ ਪਾ ਰਿਹਾ ਸੀ ਤੇ ਮੈਂ ਪਿੱਛੇ ਵੱਟ ਵਾਲੇ ਜਿੰਦੇ 'ਤੇ ਖੜਾ ਸੀ | ਸਤਪਾਲ ਸਿੰਘ ਉਰਫ ਬੱਗਾ ਪੁੱਤਰ ਸੇਵਾ ਸਿੰਘ ਹੱਥ 'ਚ ਕਿਰਚ ਲੈ ਕੇ ਤੇ ਉਸ ਪਿਤਾ ਸੇਵਾ ਸਿੰਘ ਪੁੱਤਰ ਸਿੰਗਾਰਾ ਸਿੰਘ ਖਾਲੀ ਹੱਥ ਚਾਰ ਅਣਪਛਾਤੇ ਵਿਅਕਤੀ ਡਾਂਗਾਂ, ਸੋਟਿਆਂ ਨਾਲ ਆਏ ਤਾਂ ਆਉਂਦਿਆਂ ਹੀ ਕਿਰਚ ਨਾਲ ਗੁਰਪ੍ਰੀਤ ਸਿੰਘ ਦੀ ਧੌਣ 'ਤੇ ਵਾਰ ਕਰ ਦਿੱਤਾ | ਮੇਰੇ ਵਲੋਂ ਰੌਲਾ ਪਾਉਣ 'ਤੇ ਸਾਰੇ ਵਿਅਕਤੀ ਭੱਜ ਗਏ ਤੇ ਮੈਂ ਤੁਰੰਤ ਆਪਣੇ ਭਰਾ ਨੂੰ ਸੰਧੂ ਹਸਪਤਾਲ ਪੱਟੀ ਲੈ ਕੇ ਗਿਆ, ਜਿਥੇ ਡਾਕਟਰਾਂ ਵਲੋਂ ਗੁਰਪ੍ਰੀਤ ਸਿੰਘ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਇਸ ਮੌਕੇ ਥਾਣਾ ਸਦਰ ਪੱਟੀ ਦੇ ਏ.ਐਸ.ਆਈ. ਮਲਕੀਤ ਸਿੰਘ, ਏ.ਐਸ.ਆਈ. ਚਰਨਜੀਤ ਸਿੰਘ ਵਲੋਂ ਤਫਤੀਸ਼ ਕਰਕੇ ਧਰਮਵੀਰ ਸਿੰਘ ਦੇ ਬਿਆਨਾਂ 'ਤੇ ਸਤਪਾਲ ਸਿੰਘ ਉਰਫ ਬੱਗਾ ਪੁੱਤਰ ਸੇਵਾ ਸਿੰਘ, ਸੇਵਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀਆਨ ਵਰਨਾਲਾ ਤੋਂ ਇਲਾਵਾ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਗਿ੍ਫਤਾਰੀ ਲਈ ਛਾਪੇ ਮਾਰਨ ਦਾ ਕੰਮ ਅਰੰਭ ਕਰ ਦਿੱਤਾ ਗਿਆ |
ਵੱਟ ਦੇ ਰੌਲੇ ਕਾਰਨ ਕਿਸਾਨ ਦਾ ਕਤਲ
ਅਜੀਤ ਡੈਸਕ
04-11-2025