ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਇੰਸਟੀਚਿਊਟ ਆਫ ਚਾਰਟਰਡ ਅਕਾਊਾਟਸ (ਆਈ. ਸੀ. ਏ. ਆਈ.) ਵਲੋਂ ਅੱਜ ਸੀ. ਏ. ਫਾਈਨਲ, ਇੰਟਰਮੀਡੀਏਟ ਅਤੇ ਫਾਊਾਡੇਸ਼ਨ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ | ਇਸ ਵਾਰ ਦੇਸ਼ ਭਰ 'ਚ ਕੁੱਲ 81852 ਵਿਦਿਆਰਥੀਆਂ ਨੇ ਫਾਈਨਲ ਪ੍ਰੀਖਿਆ ਦਿੱਤੀ, ਜਦਕਿ ਇੰਟਰਮੀਡੀਏਟ ਪ੍ਰੀਖਿਆ 'ਚ 1 ਲੱਖ 59 ਹਜ਼ਾਰ 779 ਵਿਦਿਆਰਥੀ ਤੇ ਫਾਊਾਡੇਸ਼ਨ 'ਚ 1 ਲੱਖ 12 ਹਜ਼ਾਰ 287 ਵਿਦਿਆਰਥੀ ਬੈਠੇ | ਜਿਸ ਵਿਚ ਦਾਮਨੌਦ ਦੇ ਮੁਕੁੰਦ ਅਗਰਵਾਲ ਨੇ 83.33 ਫੀਸਦੀ ਅੰਕਾਂ ਨਾਲ ਫਾਈਨਲ ਪ੍ਰੀਖਿਆ 'ਚ ਟੌਪ ਕੀਤਾ | ਜਦਕਿ ਹੈਦਰਾਬਾਦ ਦੇ ਤੇਜਸ ਮੁੰਦਾਰਾ ਦੂਸਰੇ ਤੇ ਅਲਵਰ ਦੇ ਬਾਕੁਲ ਗੁਪਤਾ ਤੀਸਰੇ ਸਥਾਨ 'ਤੇ ਰਹੇ | ਜਦਕਿ ਇੰਟਰਮੀਡੀਏਟ ਪ੍ਰੀਖਿਆ ਦੇ ਗਰੁੱਪ-1 'ਚ 93074 ਬੱਚਿਆਂ ਨੇ ਪ੍ਰੀਖਿਆ ਦਿੱਤੀ ਤੇ 8780 ਬੱਚੇ ਪ੍ਰੀਖਿਆ ਪਾਸ ਕਰਨ 'ਚ ਸਫਲ ਰਹੇ | ਗਰੁੱਪ-2 'ਚ 69768 ਬੱਚੇ ਪ੍ਰੀਖਿਆ 'ਚ ਬੈਠੇ, ਜਿਸ ਵਿਚੋਂ 18938 ਬੱਚੇ ਪਾਸ ਹੋਏ | ਇਸੇ ਤਰ੍ਹਾਂ ਦੋਵਾਂ ਗਰੁੱਪਾਂ 'ਚ ਪ੍ਰੀਖਿਆ ਦੇਣ ਵਾਲੇ 36398 ਬੱਚਿਆਂ ਵਿਚੋਂ 3663 ਬੱਚੇ ਪਾਸ ਹੋਏ | ਇੰਟਰੀਮੀਡੀਏਟ ਪ੍ਰੀਖਿਆ 'ਚ ਜੈਪੁਰ ਦੀ ਨੇਹਾ ਖਾਨਵਾਨੀ ਨੇ 84.17 ਫੀਸਦੀ ਅੰਕ ਲੈ ਕੇ ਪਹਿਲਾ, ਅਹਿਮਦਾਬਾਦ ਦਾ ਕ੍ਰਿਤੀ ਸ਼ਰਮਾ ਨੇ ਦੂਸਰਾ ਤੇ ਮੁੰਬਈ ਦੀ ਅਕਸ਼ਤ ਬਿਰੇਂਦਰਾ ਨੇ ਤੀਸਰਾ ਰੈਂਕ ਹਾਸਿਲ ਕੀਤਾ | ਇਸ ਮੌਕੇ ਫਾਊਾਡੇਸ਼ਨ ਦੇ ਐਲਾਨੇ ਨਤੀਜੇ 'ਚ ਜਿੱਥੇ ਚੇਨਈ ਦੀ ਐਲ. ਰਾਜਾਲਕਸ਼ਮੀ ਨੇ 90 ਫੀਸਦੀ ਅੰਕਾਂ ਦੇ ਨਾਲ ਪਹਿਲਾ, ਸੂਰਤ ਦੇ ਪ੍ਰੇਮ ਅਗਰਵਾਲ ਨੇ ਦੂਸਰਾ ਤੇ ਮੁੰਬਈ ਦੇ ਨੀਲ ਰਾਜੇਸ਼ ਸ਼ਾਹ ਨੇ ਤੀਸਰਾ ਰੈਂਕ ਹਾਸਿਲ ਕੀਤਾ | ਇਸ ਮੌਕੇ ਸੀ. ਏ. ਚਰਨਜੋਤ ਸਿੰਘ ਨੰਦਾ ਪ੍ਰਧਾਨ ਆਈ. ਸੀ. ਏ. ਆਈ. ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |