06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਾਜਸਥਾਨ 'ਚ ਡੰਪਰ ਨੇ 17 ਵਾਹਨਾਂ ਨੂੰ ਮਾਰੀ ਟੱਕਰ-13 ਮÏਤਾਂ

Ad Position 21
No active advertisement
ਅਜੀਤ ਡੈਸਕ 04-11-2025
ਜੈਪੁਰ, 3 ਨਵੰਬਰ (ਪੀ.ਟੀ.ਆਈ.)-ਜੈਪੁਰ 'ਚ ਇਕ ਤੇਜ਼ ਰਫ਼ਤਾਰ ਡੰਪਰ ਟਰੱਕ ਨੇ ਇਕ ਤੋਂ ਬਾਅਦ 17 ਵਾਹਨਾਂ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਇਸ 'ਚ 13 ਲੋਕਾਂ ਦੀ ਮÏਤ ਹੋ ਗਈ | ਇਸ ਹਾਦਸੇ 'ਚ 10 ਲੋਕ ਜ਼ਖਮੀ ਹੋਏ, ਜਿਨ੍ਹਾਂ ਚੋਂ 6 ਗੰਭੀਰ ਜ਼ਖਮੀਆਂ ਨੂੰ ਐਸ.ਐਮ.ਐਸ. ਹਸਪਤਾਲ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ | ਪੁਲਿਸ ਨੇ ਦੱਸਿਆ ਕਿ ਹਾਦਸਾ ਸੋਮਵਾਰ ਦੁਪਹਿਰ ਨੂੰ ਹਰਮਦਾ ਦੇ ਲੋਹਾ ਮੰਡੀ 'ਚ ਵਾਪਰਿਆ | ਦੁਪਹਿਰ 1 ਵਜੇ ਦੇ ਕਰੀਬ ਡੰਪਰ ਹਾਈਵੇਅ 'ਤੇ ਜਾਣ ਲਈ ਰੋਡ ਨੰਬਰ 14 ਤੋਂ ਲੋਹਾ ਮੰਡੀ ਪੈਟਰੋਲ ਪੰਪ ਵੱਲ ਜਾ ਰਿਹਾ ਸੀ | ਇਸ ਦÏਰਾਨ ਇਸ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ | ਲੋਕਾਂ ਨੇ ਡੰਪਰ ਡਰਾਈਵਰ ਨੂੰ ਮੌਕੇ 'ਤੇ ਫੜ ਲਿਆ | ਜਿਸ ਦੀ ਪਛਾਣ ਵਿਰਾਟਨਗਰ ਦੇ ਕਲਿਆਣ ਮੀਣਾ ਵਜੋਂ ਹੋਈ | ਜੋ ਕਿ ਸ਼ਰਾਬ ਪੀ ਕੇ ਡੰਪਰ ਚਲਾ ਰਿਹਾ ਸੀ ਤੇ ਇਸ ਸਮੇਂ ਹਸਪਤਾਲ 'ਚ ਇਲਾਜ ਅਧੀਨ ਹੈ | ਹੈਡ ਕਾਂਸਟੇਬਲ ਰਵਿੰਦਰ ਨੇ ਕਿਹਾ ਕਿ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਿ੍ਤਕਾਂ 'ਚੋਂ ਬਹੁਤ ਸਾਰੇ ਲੋਕਾਂ ਦੇ ਅੰਗ ਕੱਟ ਗਏ |

Ad Position 22
No active advertisement
ਪਿਛਲੀ ਖ਼ਬਰ ਖਰੜ ਪੁਲਿਸ ਵਲੋਂ ਵਪਾਰਕ ਮਾਤਰਾ 'ਚ ਆਈਸ ਡਰੱਗ ਬਰਾਮਦ ਅਗਲੀ ਖ਼ਬਰ ਮੁਕੁੰਦ ਅਗਰਵਾਲ ਨੇ ਸੀ. ਏ. ਦੀ ਫਾਈਨਲ ਪ੍ਰੀਖਿਆ 'ਚ ਦੇਸ਼ ਭਰ 'ਚੋਂ ਪਹਿਲੇ ਸਥਾਨ 'ਤੇ <br/>
Ad Position 24
No active advertisement