ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਹੋਈ ਜ਼ਬਤੀ-ਸਿਬਿਨ ਸੀ <br/>

Ad Position 21
No active advertisement
ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)-ਪੰਜਾਬ ਵਿਧਾਨ ਸਭਾ ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 57 ਕਰੋੜ 47 ਲੱਖ ਰੁਪਏ ਤੋਂ ਵੱਧ ਦੀ ਜ਼ਬਤੀ ਕੀਤੀ ਹੈ | ਤਫ਼ਸੀਲ ਅਨੁਸਾਰ ਹਲਕਾ ਤਰਨ ਤਾਰਨ ਵਿਚ 7 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ 3 ਨਵੰਬਰ ਤੱਕ ਪੰਜਾਬ ਪੁਲਿਸ ਵਲੋਂ 32 ਲੱਖ 89 ਹਜ਼ਾਰ 160 ਰੁਪਏ ਦੀ ਕੀਮਤ ਵਾਲੀ 51 ਹਜ਼ਾਰ 429.50 ਲੀਟਰ ਸ਼ਰਾਬ, 56 ਕਰੋੜ 67 ਲੱਖ 10 ਹਜ਼ਾਰ 500 ਰੁਪਏ ਦੀ ਕੀਮਤ ਵਾਲੇ 21 ਹਜ਼ਾਰ 811.10 ਗ੍ਰਾਮ ਨਸ਼ੀਲੇ ਪਦਾਰਥ, 9 ਲੱਖ 73 ਹਜ਼ਾਰ 480 ਰੁਪਏ ਦੀ ਨਕਦੀ ਅਤੇ 37 ਲੱਖ 85 ਹਜ਼ਾਰ 700 ਰੁਪਏ ਦੀ ਕੀਮਤ ਵਾਲੇ ਹੋਰ ਸਮਾਨ ਦੀ ਜ਼ਬਤੀ ਕੀਤੀ ਗਈ ਹੈ | ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਹਲਕਾ ਤਰਨ ਤਾਰਨ ਵਿਚ 24 ਘੰਟੇ ਨਾਕਿਆਂ 'ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਹਨ ਤਾਂ ਜੋ ਗੈਰ-ਕਾਨੂੰਨੀ ਤਸਕਰੀ ਨੂੰ ਨੱਥ ਪਾਈ ਜਾ ਸਕੇ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਨਕਦੀ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਮਾਨ (ਫ਼ਰੀ ਬੀਜ) ਵੰਡਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ | ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਤਰਨ ਤਾਰਨ ਹਲਕੇ ਵਿਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ | ਇਸ ਵਿਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਹਨ | ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ | ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ | ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ | ਉਨ੍ਹਾਂ ਅੱਗੇ ਦੱਸਿਆ ਕਿ 114 ਪੋਲਿੰਗ ਸਟੇਸ਼ਨ ਸਥਾਨਾਂ 'ਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 222 (ਸ਼ਹਿਰੀ 60 ਅਤੇ ਪੇਂਡੂ 162) ਹੈ |

Ad Position 22
No active advertisement
ਪਿਛਲੀ ਖ਼ਬਰ ਹੈਲਿਕਸ ਇੰਸਟੀਚਿਊਟ ਕਰਵਾਏਗਾ ਸਕਾਲਰਸ਼ਿਪ-ਕਮ-ਐਡਮਿਸ਼ਨ ਟੈਸਟ <br/> ਅਗਲੀ ਖ਼ਬਰ ਸਮਰਾਲਾ ਨੇੜੇ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ
Ad Position 24
No active advertisement