ਜਲੰਧਰ, 4 ਨਵੰਬਰ (ਅ.ਬ.)-ਹੈਲਿਕਸ ਇੰਸਟੀਚਿਊਟ, ਚੰਡੀਗੜ੍ਹ, 9 ਨਵੰਬਰ ਨੂੰ ਹੈਲਿਕਸ ਸਕਾਲਰਸ਼ਿਪ-ਕਮ-ਐਡਮਿਸ਼ਨ ਟੈਸਟ ਕਰਵਾਏਗਾ¢ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਸੰਸਥਾ ਦੀ ਅਧਿਕਾਰਤ ਵੈੱਬਸਾਈਟ 'ਤੇ ਟੈਸਟ ਲਈ ਰਜਿਸਟਰ ਕਰ ਸਕਦੇ ਹਨ¢ ਇਹ ਟੈਸਟ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਵਧੀਆ ਮੌਕਾ ਹੈ ਜੋ ਨੀਟ, ਜੇ.ਈ.ਈ. ਤੇ ਫਾਊਾਡੇਸ਼ਨ ਕੋਰਸਾਂ ਰਾਹੀਂ ਆਪਣੇ ਕਰੀਅਰ ਦੀ ਮਜ਼ਬੂਤ ਨੀਂਹ ਰੱਖਣਾ ਚਾਹੁੰਦੇ ਹਨ ¢ ਸੰਸਥਾ ਨੇ ਨਵੇਂ ਬੈਚਾਂ ਲਈ ਸ਼ੁਰੂਆਤੀ ਤਾਰੀਖਾਂ ਦਾ ਵੀ ਐਲਾਨ ਕੀਤਾ ਹੈ ¢ ਗ੍ਰੇਡ 11 ਲਈ ਨੀਟ ਅਤੇ ਜੇ.ਈ.ਈ. ਕੋਰਸ 6 ਅਪ੍ਰੈਲ, 2026 ਨੂੰ ਸ਼ੁਰੂ ਹੋਣਗੇ, ਜਦੋਂ ਕਿ ਗ੍ਰੇਡ 12 ਲਈ 12 ਅਪ੍ਰੈਲ, 2026 ਨੂੰ ਸ਼ੁਰੂ ਹੋਣਗੇ¢ ਗ੍ਰੇਡ 9 ਅਤੇ 10 ਲਈ ਫਾਊਾਡੇਸ਼ਨ ਕੋਰਸ 2 ਅਪ੍ਰੈਲ, 2026 ਨੂੰ ਸ਼ੁਰੂ ਹੋਣਗੇ¢ ਨੀਟ ਲਈ ਕਰੈਸ਼ ਕੋਰਸ ਬੋਰਡ ਪ੍ਰੀਖਿਆਵਾਂ ਤੋਂ ਬਾਅਦ ਸ਼ੁਰੂ ਹੋਵੇਗਾ¢ ਸਕਾਲਰਸ਼ਿਪ ਇਸ ਟੈਸਟ ਦੇ ਨਤੀਜਿਆਂ ਅਤੇ ਗ੍ਰੇਡ 10 ਦੇ ਸਕੋਰਾਂ ਦੇ ਆਧਾਰ 'ਤੇ ਦਿੱਤੀ ਜਾਵੇਗੀ |