ਬਠਿੰਡਾ, 4 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-11 ਕਰੋੜ ਰੁਪਏ ਦੀਵਾਲੀ ਬੰਪਰ ਲਾਟਰੀ ਇਨਾਮ ਦਾ ਜੇਤੂ 4 ਦਿਨਾਂ ਬਾਦ ਆਿਖ਼ਰ ਮਿਲ ਹੀ ਗਿਆ ਹੈ | ਜੋ ਕਿ ਰਾਜਸਥਾਨ ਦੇ ਜੈਪੁਰ ਜ਼ਿਲੇ੍ਹ ਦੇ ਕੋਟਪੁਤਲੀ ਪਿੰਡ ਦੇ ਰਹਿਣ ਵਾਲੇ ਅਮਿਤ ਸੇਹਰਾ ਨੂੰ ਨਿਕਲਿਆ ਹੈ | ਅਮਿਤ ਸੇਹਰਾ ਪਿੰਡਾਂ 'ਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ | ਜਿਸ ਨੇ 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਪਹਿਲਾ ਬਠਿੰਡਾ 'ਚ ਲਾਟਰੀ ਏਜੰਸੀ ਤੋਂ ਦੀਵਾਲੀ ਬੰਪਰ ਦੀ ਟਿਕਟ ਖ਼ਰੀਦ ਕੀਤੀ ਗਈ ਸੀ ਪਰ ਡਰਾਅ ਨਿਕਲਣ ਤੋਂ ਬਾਅਦ ਬਠਿੰਡਾ ਰਤਨ ਲਾਟਰੀ ਦੇ ਮਾਲਕ ਦੁਆਰਾ ਪਿਛਲੇ ਪੰਜ ਦਿਨਾਂ ਤੋਂ ਲਾਟਰੀ ਜੇਤੂ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ | ਅਮਿਤ ਸੇਹਰਾ ਨੇ ਦੱਸਿਆ ਕਿ ਲਾਟਰੀ ਪਾਉਣ ਲਈ ਉਸ ਦੇ ਦੋਸਤ ਨੇ ਹੀ ਉਸ ਨੂੰ ਪੈਸੇ ਦਿੱਤੇ ਸਨ | ਬਠਿੰਡਾ ਤੋਂ ਹੀ ਉਨ੍ਹਾਂ ਦੋ ਟਿਕਟਾਂ ਦੀ ਖ਼ਰੀਦ ਕਰਕੇ ਆਪਣੇ ਘਰ ਵਿਚ ਰੱਖ ਦਿੱਤੀਆਂ | ਜਦੋਂ 31 ਅਕਤੂਬਰ ਨੂੰ ਲਾਟਰੀ ਦਾ ਰਿਜ਼ਲਟ ਆਇਆ ਤਾਂ ਉਸ ਦਾ ਮੋਬਾਈਲ ਫ਼ੋਨ ਖ਼ਰਾਬ ਹੋ ਗਿਆ | ਅਮਿਤ ਸੇਹਰਾ ਨੇ ਕਿਹਾ ਕਿ ਉਸ ਦੇ ਦੋਸਤ ਮੁਕੇਸ਼ ਨੇ ਦੱਸਿਆ ਕਿ ਉਸ ਦਾ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ, ਜਦੋਂ ਉਨ੍ਹਾਂ ਨੇ ਨੰਬਰ ਮਿਲਾਏ ਤਾਂ ਪਤਾ ਲੱਗਿਆ ਕਿ ਉਸ ਨੂੰ ਹੀ ਇਨਾਮ ਨਿਕਲਿਆ ਹੈ | ਅਮਿਤ ਨੇ ਕਿਹਾ ਕਿ ਉਸ ਨੇ ਟਿਕਟ ਖ਼ਰੀਦਣ ਸਮੇਂ ਆਪਣੇ ਦੋਸ਼ਤ ਮੁਕੇਸ਼ ਨਾਲ ਵਾਅਦਾ ਕੀਤਾ ਸੀ, ਕਿ ਜੇਕਰ ਉਸ ਦੀ ਟਿਕਟ ਨਿਕਲੀ ਤਾਂ ਉਹ ਉਸ ਦੀਆਂ ਦੋਵੇਂ ਧੀਆਂ ਨੂੰ 1 ਕਰੋੜ ਰੁਪਏ ਦੇਵੇਗਾ | ਉੱਧਰ ਰਤਨ ਲਾਟਰੀ ਏਜੰਸੀ ਦੇ ਮਾਲਕ ਰਾਜੇਸ ਕੁਮਾਰ ਵਲੋਂ ਏਜੰਸੀ ਦੇ ਆਪਣੇ ਦਫ਼ਤਰ 'ਚ ਲੱਡੂ ਵੰਡ ਕੇ ਢੋਲ ਬਜਾ ਕੇ ਖ਼ੁਸ਼ੀ ਮਨਾਈ ਜਾ ਰਹੀ ਹੈ | ਏਜੰਸੀ ਦੇ ਮਾਲਕ ਨੇ ਦੱਸਿਆ ਕਿ ਉਹ ਅਮਿਤ ਸੇਹਰਾ ਦੇ ਪਰਿਵਾਰ ਦੇ ਨਾਲ ਚੰਡੀਗੜ੍ਹ ਵਿਖੇ ਗਏ ਹੋਏ ਹਨ | ਜਿੱਥੇ ਉਨ੍ਹਾਂ ਨੂੰ ਅਮਿਤ ਸੇਹਰਾ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ ਹੈ |
ਸਬਜ਼ੀ ਵੇਚਣ ਵਾਲੇ ਦੀ ਨਿਕਲੀ 11 ਕਰੋੜ ਰੁਪਏ ਦੀ ਲਾਟਰੀ <br/>
ਅਜੀਤ ਡੈਸਕ
05-11-2025