ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਥੇ 'ਚ ਗਏ 14 ਹਿੰਦੂ ਸ਼ਰਧਾਲੂਆਂ ਨੂੰ ਪਾਕਿ ਅਧਿਕਾਰੀਆਂ ਨੇ ਵਾਪਸ ਮੋੜਿਆ <br/>

Ad Position 21
No active advertisement
ਅਜੀਤ ਡੈਸਕ 05-11-2025

ਅਟਾਰੀ ਸਰਹੱਦ (ਅੰਮਿ੍ਤਸਰ), 4 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਨੇ ਵਾਪਸ ਮੋੜ ਦਿੱਤਾ | ਪਾਕਿਸਤਾਨ ਤੋਂ ਭਾਰਤ ਪਰਤਣ 'ਤੇ ਅਟਾਰੀ ਸਰਹੱਦ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਗੰਗਾ ਰਾਮ ਅਤੇ ਅਮਰ ਚੰਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਲਗਵਾਇਆ ਸੀ ਤੇ ਉਹ ਭਾਰਤ ਤੋਂ ਅੱਜ ਸਿੱਖ ਜਥੇ ਵਿਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਸਨ ਕਿ ਪਾਕਿਸਤਾਨ ਵਾਹਗਾ ਵਿਖੇ ਸਥਿਤ ਪਾਕਿਸਤਾਨੀ ਇਮੀਗ੍ਰੇਸ਼ਨ 'ਤੇ ਪਾਕਿਸਤਾਨ ਰੇਂਜਰ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਬਹੁਤ ਬਦਸਲੂਕੀ ਕਰਦਿਆਂ ਇਸ ਕਰਕੇ ਵਾਪਸ ਕਰ ਦਿੱਤਾ ਕਿ ਤੁਸੀਂ ਹਿੰਦੂ ਹੋ ਤੇ ਸਿੱਖ ਜਥੇ ਵਿਚ ਸ਼ਾਮਿਲ ਹੋ ਕੇ ਕਿਉਂ ਜਾ ਰਹੇ ਹੋ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 14 ਪਰਿਵਾਰਕ ਮੈਂਬਰਾਂ ਨੂੰ ਅੱਜ ਦੁਖੀ ਮਨ ਨਾਲ ਪਾਕਿਸਤਾਨ ਤੋਂ ਰੋਂਦੇ ਹੋਏ ਭਾਰਤ ਆਉਣ ਤੇ ਬਹੁਤ ਮਨ ਉਦਾਸ ਹੋਇਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤੇ ਪਰਿਵਾਰਕ ਮੈਂਬਰਾਂ ਦਾ ਜਨਮ ਵੀ ਪਾਕਿਸਤਾਨ ਵਿਚ ਹੋਇਆ ਹੈ ਤੇ ਉਹ ਭਾਰਤ ਅੰਦਰ ਪੱਕੀ ਨਾਗਰਿਕਤਾ ਪਾਸਪੋਟਰ ਲੈ ਕੇ ਲੰਮੇ ਸਮੇਂ ਤੋਂ ਰਹਿ ਰਹੇ ਹਨ | ਪਾਕਿਸਤਾਨ ਵਲੋਂ ਵਾਪਸ ਭਾਰਤ ਭੇਜੇ ਗਏ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਦਿੱਲੀ, ਲਖਨਊ ਤੇ ਨਵਾਂ ਸ਼ਹਿਰ ਪੰਜਾਬ ਤੋਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਮਰਪਣ ਭਾਵਨਾ ਨਾਲ ਪੰਥਕ ਕਾਰਜਾਂ ਲਈ ਯਤਨਸ਼ੀਲ ਭੂਮਿਕਾ ਨਿਭਾਵਾਂਗਾ-ਭਾਈ ਝੱਬਰ <br/> ਅਗਲੀ ਖ਼ਬਰ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਪ੍ਰਕਾਸ਼ ਪੁਰਬ ਸੰਬੰਧੀ ਅਖੰਡ ਪਾਠ ਆਰੰਭ <br/>
Ad Position 24
No active advertisement