ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ/ਭੁਪਿੰਦਰ ਸਿੰਘ ਬੈਂਸ)-ਜਿਮੀਂਦਾਰ ਅਪਾਰ ਸਿੰਘ ਮੱਲ੍ਹੀ ਦੀ ਪਤਨੀ ਅਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਦੀ ਤਾਈ ਮਾਤਾ ਜੋਗਿੰਦਰ ਕੌਰ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ | ਮਾਤਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਚੰਦਰ ਨਗਰ ਸਿਵਲ ਲਾਈਨ ਲੁਧਿਆਣਾ ਵਿਖੇ 12:30 ਤੋਂ 2 ਵਜੇ ਤੱਕ ਹੋਵੇਗੀ | ਮਾਤਾ ਜੋਗਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਉਨ੍ਹਾਂ ਦੇ ਪਤੀ ਅਪਾਰ ਸਿੰਘ ਮੱਲ੍ਹੀ ਸਪੁੱਤਰ ਰੁਪਿੰਦਰ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਮੱਲ੍ਹੀ ਪੋਤਰਾ ਕਰਨ ਪ੍ਰਤਾਪ ਸਿੰਘ ਮੱਲ੍ਹੀ, ਯੁਵਰਾਜ ਸਿੰਘ ਮੱਲ੍ਹੀ ਦਿਉਰ ਜੋਗਿੰਦਰ ਸਿੰਘ ਮੱਲ੍ਹੀ, ਐਡਵੋਕੇਟ ਸੁਖਜਿੰਦਰ ਸਿੰਘ ਮੱਲ੍ਹੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |