13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਇੱਟਾਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 07-12-2025
ਸੰਗਰੂਰ, 6 ਦਸੰਬਰ (ਦਮਨਜੀਤ ਸਿੰਘ)-ਸਥਾਨਕ ਦਿੱਲੀ ਰੋਡ ਸਥਿਤ ਸ਼ਰਾਬ ਦੇ ਠੇਕੇ ਨੇੜ੍ਹੇ ਇਕ ਵਿਅਕਤੀ ਦਾ ਸਿਰ ਵਿਚ ਇੱਟਾਂ ਮਾਰ ਕੇ ਕਤਲ ਕੀਤੇ ਜਾਣ ਦੀ ਸਨਸਨੀਖ਼ੇਜ਼ ਘਟਨਾ ਸਾਹਮਣੇ ਆਈ ਹੈ | ਮਾਮਲੇ ਸੰਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਦਰਜ ਹੋਏ ਮੁਕੱਦਮੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੀ ਪਤਨੀ ਸੀਮਾ ਦੇਵੀ ਵਾਸੀ ਸੰਤ ਨਗਰ ਸੰਗਰੂਰ ਦੇ ਬਿਆਨਾਂ 'ਤੇ ਕਰਨਵੀਰ ਸਿੰਘ ਵਿੱਕੀ ਵਾਸੀ ਦਸਮੇਸ਼ ਨਗਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਆਰੰਭੀ ਗਈ ਹੈ | ਥਾਣਾ ਸਿਟੀ ਵਿਖੇ ਦਰਜ ਹੋਏ ਮੁਕੱਦਮੇ ਮੁਤਾਬਿਕ ਸੀਮਾ ਦੇਵੀ ਵਾਸੀ ਸੰਤ ਨਗਰ ਮਹਿਲਾ ਰੋਡ ਸੰਗਰੂਰ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਕਿ ਅੱਜ ਤੜਕਸਾਰ ਉਹ ਆਪਣੇ ਬੱਚਿਆਂ ਨੰੂ ਸਕੂਲ ਛੱਡ ਕੇ ਘਰ ਪਰਤ ਰਹੀ ਸੀ ਤਾਂ ਉਸ ਦਾ ਪਤੀ ਅਜੇ ਕੁਮਾਰ ਖੋਖੇ ਉੱਤੇ ਬੈਠਾ ਆਪਣੇ ਇਕ ਸਾਥੀ ਨਾਲ ਗੱਲਾਂ ਮਾਰ ਰਿਹਾ ਸੀ | ਸੀਮਾ ਦੇਵੀ ਜਦ ਦੁਪਹਿਰ ਸਮੇਂ ਆਪਣੇ ਬੱਚਿਆਂ ਨੰੂ ਸਕੂਲ ਤੋਂ ਲੈ ਕੇ ਘਰ ਪਰਤ ਰਹੀ ਸੀ ਤਾਂ ਸ਼ੁਭਮ ਕੁਮਾਰ ਘਬਰਾਇਆ ਹੋਇਆ ਉਸ ਨੰੂ ਰਸਤੇ ਵਿਚ ਮਿਲਿਆ ਅਤੇ ਦੱਸਿਆ ਕਿ ਸ਼ਰਾਬ ਦੇ ਠੇਕੇ ਨਾਲ ਲੱਗਦੇ ਪਲਾਂਟ ਵਿਚ ਵਿੱਕੀ ਨਾਂਅ ਦਾ ਲੜਕਾ ਉਸ ਦੇ ਮਾਮੇ ਅਜੇ ਕੁਮਾਰ ਦੀ ਕੁੱਟਮਾਰ ਕਰ ਰਿਹਾ ਹੈ | ਸੀਮਾ ਦੇਵੀ ਨੇ ਪੁਲਿਸ ਪਾਸ ਲਿਖਵਾਏ ਬਿਆਨਾਂ ਵਿਚ ਕਿਹਾ ਕਿ ਕਰਨਵੀਰ ਸਿੰਘ ਵਿੱਕੀ ਨੇ ਉਨ੍ਹਾਂ ਦੇ ਸਾਹਮਣੇ ਅਜੇ ਕੁਮਾਰ ਦੇ ਸਿਰ ਵਿਚ ਇੱਟਾਂ ਨਾਲ ਵਾਰ ਕਰ ਕੇ ਉਸ ਨੰੂ ਮੌਤ ਦੇ ਘਾਟ ਉਤਾਰਿਆ ਹੈ | ਥਾਣਾ ਮੁਖੀ ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਰਨਵੀਰ ਸਿੰਘ ਵਿੱਕੀ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰ ਕੇ ਉਸ ਨੰੂ ਗਿ੍ਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਆਰੰਭ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 'ਖ਼ਰਚੇ ਦੇ ਝੰਬੇ' ਪੰਜਾਬੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਰੁਝਾਨ ਪਿਆ 'ਮੱਠਾ' <br/> ਅਗਲੀ ਖ਼ਬਰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀ ਗਿ੍ਫ਼ਤਾਰ
Ad Position 24