14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

'ਖ਼ਰਚੇ ਦੇ ਝੰਬੇ' ਪੰਜਾਬੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਰੁਝਾਨ ਪਿਆ 'ਮੱਠਾ' <br/>

Ad Position 21
No active advertisement
ਅਜੀਤ ਡੈਸਕ 07-12-2025

• ਵਿਰੋਧੀ ਉਮੀਦਵਾਰ ਦੇ ਕਾਗ਼ਜ਼ ਖੋਹ ਕੇ ਭੱਜਣ ਦੀ ਪਈ ਨਵੀਂ ਪਿਰਤ • ਬਹੁਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਨਹੀਂ ਮਿਲ ਰਹੇ ਸਮਰਥਕ
ਮਲੇਰਕੋਟਲਾ (ਸੰਗਰੂਰ), 6 ਦਸੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੇ ਅੰਦਰ ਆਏ ਦਿਨ ਕਿਸੇ ਨਾ ਕਿਸੇ ਚੋਣ ਦਾ ਬਿਗਲ ਵੱਜਿਆ ਰਹਿੰਦਾ ਹੈ | ਪਹਿਲਾਂ ਕਈ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਕਿੰਨਾ ਚਿਰ 'ਧੂਤਕੜਾ' ਪੈਂਦਾ ਰਿਹਾ | ਕਈ ਵਾਰ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਭ ਤੋਂ ਵੱਧ ਚੋਣਾਂ ਹੋਣ ਦਾ ਰਿਕਾਰਡ ਬਣਦਾ ਹੋਵੇ | ਪੰਜਾਬ ਦੇ ਲੋਕ ਅਜੇ ਜ਼ਿਮਨੀ ਚੋਣਾਂ ਦੇ ਰੌਲੇ ਰੱਪੇ ਤੋਂ ਪੂਰੀ ਤਰ੍ਹਾਂ ਵਿਹਲੇ ਵੀ ਨਹੀਂ ਸੀ ਹੋਏ ਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਹੋ-ਹੱਲਾ ਹੋਣ ਲੱਗਿਆ ਹੈ | ਇਨ੍ਹਾਂ ਚੋਣਾਂ ਦੀ ਦਿਲਚਸਪ ਗੱਲ ਇਹ ਹੈ ਕਿ ਇੱਥੇ ਸੱਤਾਧਾਰੀ ਧਿਰ ਦੇ ਨਾਲ-ਨਾਲ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਉਮੀਦਵਾਰਾਂ ਦੀ ਚੋਣ ਕਰਨੀ ਇਸ ਵਾਰ ਬਹੁਤ ਔਖੀ ਨੇਪਰੇ ਚਾੜ੍ਹਨੀ ਪਈ ਹੈ | ਕੋਈ ਕੁਝ ਕਹੀ ਜਾਵੇ, ਉਮੀਦਵਾਰਾਂ ਦੀ ਭਾਲ ਨੇ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਦੇ 'ਕੰਨੀ ਹੱਥ' ਲਵਾ ਦਿੱਤੇ | ਕਈ ਵਾਰ ਤਾਂ ਇਹ ਵੀ ਵੇਖਣ ਤੇ ਸੁਣਨ ਵਿਚ ਆਇਆ ਕਿ ਸਵੇਰੇ ਖੜ੍ਹੇ ਕੀਤੇ ਉਮੀਦਵਾਰ ਸ਼ਾਮ ਨੂੰ ਪੱਤਰਾ ਵਾਚ ਗਏ ਅਤੇ ਕਈਆਂ ਨੂੰ ਆਲੇ ਦੁਆਲੇ ਤੋਂ ਫ਼ਰਮਾਇਸ਼ਾਂ ਪਵਾ ਕੇ ਚੋਣ ਮੈਦਾਨ ਦੇ ਵਿਚ ਉਤਾਰਿਆ ਗਿਆ ਹੈ | ਪੰਜਾਬ ਦੇ ਅੰਦਰ ਪੰਚਾਇਤ ਸੰਮਤੀ ਦੀ ਚੋਣ ਨੂੰ ਆਮ ਤੌਰ ਤੇ ਵਾਧੂ ਚੋਣ ਮੰਨਿਆ ਜਾਂਦਾ ਹੈ | ਆਮ ਲੋਕਾਂ ਵਿਚ ਇਕ ਗੱਲ ਪੂਰੀ ਤਰ੍ਹਾਂ ਘਰ ਕਰ ਚੁੱਕੀ ਹੈ ਕਿ ਪੰਚਾਇਤ ਸੰਮਤੀ ਦੇ ਜਿੱਤੇ ਉਮੀਦਵਾਰ ਦੀ ਕੋਈ ਖ਼ਾਸ ਚਰਚਾ ਬਾਅਦ ਵਿਚ ਵਿਖਾਈ ਨਹੀਂ ਦਿੰਦੀ | ਜਿਸ ਕਰ ਕੇ ਕੋਈ ਵੀ ਆਗੂ, ਵਰਕਰ ਬਲਾਕ ਸੰਮਤੀ ਮੈਂਬਰ ਬਣਨ ਨੂੰ ਕੋਈ ਖ਼ਾਸ ਤਰਜ਼ੀਹ ਦਿੰਦਾ ਵਿਖਾਈ ਨਹੀਂ ਦਿੱਤਾ | ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਇਕ ਵੱਖਰਾ ਉਤਸ਼ਾਹ ਜ਼ਰੂਰ ਵੇਖਿਆ ਹੈ, ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਤੋਂ ਬਾਅਦ ਕਿਸੇ ਵੀ ਆਗੂ ਦੀ ਵੁਕਤ ਜ਼ਰੂਰ ਵੱਧ ਜਾਂਦੀ | ਇਸ ਵਾਰ ਦੀਆਂ ਚੋਣਾਂ ਵਿਚ ਆਮ ਲੋਕਾਂ ਅਤੇ ਸਿਆਸੀ ਆਗੂਆਂ ਦੀ ਘੱਟ ਰਹੀ ਦਿਲਚਸਪੀ ਦਾ ਵੱਡਾ ਕਾਰਨ ਖ਼ਰਚੇ ਨੂੰ ਮੰਨਿਆ ਜਾ ਰਿਹਾ ਹੈ | ਅਕਸਰ ਇੱਕ ਗੱਲ ਪਿੰਡਾਂ ਦੀਆਂ ਸੱਥਾਂ ਅੰਦਰ ਸੁਣਾਈ ਦਿੰਦੀ ਹੈ ਕਿ ਪੰਜਾਬੀ ਤਾਂ ਪਹਿਲਾਂ ਹੀ ਖ਼ਰਚੇ ਦੇ ਝੰਬੇ ਪਏ ਹਨ ਹੁਣ ਚੋਣਾਂ 'ਤੇ ਵਾਧੂ ਖਰਚਾ ਕੌਣ ਕਰੇ | ਭਾਵੇਂ ਵੱਖ-ਵੱਖ ਸਿਆਸੀ ਧਿਰਾਂ ਨੂੰ ਆਪਣੇ ਉਮੀਦਵਾਰ ਦੀ ਭਾਲ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਪਿਆ ਅਤੇ ਕਈ ਜਗਾ ਤਾਂ ਉਮੀਦਵਾਰਾਂ ਦੀ ਘਾਟ ਦੇ ਕਾਰਨ ਜ਼ੋਨ ਖ਼ਾਲੀ ਰਹਿ ਗਏ ਅਤੇ ਉੱਥੇ ਦੂਜੀ ਧਿਰ ਦਾ ਆਪਣੇ ਆਪ ਕਬਜ਼ਾ ਹੋ ਗਿਆ | ਜੇਕਰ ਚੋਣ ਉੱਪਰ ਖ਼ਰਚੇ ਦੀ ਗੱਲ ਕਰੀਏ ਤਾਂ ਕਿਸੇ ਵੀ ਪੰਚਾਇਤ ਸੰਮਤੀ ਦੀ ਚੋਣ ਉੱਪਰ ਮੌਜੂਦਾ ਹਾਲਤਾਂ ਮੁਤਾਬਿਕ ਘੱਟ ਤੋਂ ਘੱਟ 2 ਤੋਂ 4 ਲੱਖ ਰੁਪਿਆ ਖ਼ਰਚ ਆਉਣ ਦੀ ਸੰਭਾਵਨਾ ਹੈ | ਜ਼ਿਲ੍ਹਾ ਪ੍ਰੀਸ਼ਦ 'ਤੇ ਇਸ ਤੋਂ ਦੁੱਗਣਾ ਖਰਚਾ ਹੋ ਸਕਦਾ ਹੈ | ਫਿਰ ਪਹਿਲਾਂ ਤੋਂ ਹੀ ਖ਼ਰਚੇ ਦੇ ਝੰਬੇ ਪੰਜਾਬੀ ਇਹ ਚੋਣਾਂ ਕਿਵੇਂ ਲੜਨਗੇ ਕਹਿਣ ਦੀ ਲੋੜ ਨਹੀਂ | ਕੁੱਲ ਮਿਲਾ ਕੇ ਇਸ ਵਰ੍ਹੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਵੋਟਰਾਂ ਅਤੇ ਸਪੋਟਰਾਂ ਵਿਚ ਪਹਿਲਾਂ ਦੇ ਮੁਕਾਬਲੇ ਉਤਸ਼ਾਹ 'ਮੱਠਾ' ਹੈ |

Ad Position 22
No active advertisement
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸਕੂਲਾਂ 'ਚ 3 ਦਿਨਾ ਵਿੱਦਿਅਕ ਪ੍ਰੋਗਰਾਮ <br/> ਅਗਲੀ ਖ਼ਬਰ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਇੱਟਾਂ ਮਾਰ ਕੇ ਹੱਤਿਆ <br/>
Ad Position 24