ਘੁਮਾਣ (ਬਟਾਲਾ), 6 ਦਸੰਬਰ (ਬੰਮਰਾਹ)- ਘੁਮਾਣ ਦੇ ਨਜ਼ਦੀਕ ਪਿੰਡ ਸੰਧਵਾਂ ਦੇ ਜੰਮਪਲ ਸਰਵਣ ਸਿੰਘ ਸੰਧੂ ਪੁੱਤਰ ਅਮਰੀਕ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ | ਉਨ੍ਹਾਂ ਦਾ 3 ਦਸੰਬਰ ਨੂੰ ਅਮਰੀਕਾ ਦੇ ਇਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ | ਨੌਜਵਾਨ ਆਗੂ ਸਰਵਣ ਸਿੰਘ ਸੰਧੂ ਦੇ ਅਚਨਚੇਤ ਦਿਹਾਂਤ ਨਾਲ ਪਿੰਡ ਸੰਧਵਾਂ ਅਤੇ ਇਲਾਕੇ ਵਿਚ ਗਹਿਰੇ ਸੋਗ ਦੀ ਲਹਿਰ ਹੈ | ਇਸ ਸੰਬੰਧੀ ਗੁਰਦਿਆਲ ਸਿੰਘ ਸੰਧੂ ਨੇ ਦੱਸਿਆ ਕਿ ਮੇਰੇ ਤਾਏ ਦੇ ਪੁੱਤਰ ਸਰਵਣ ਸਿੰਘ ਸੰਧੂ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਤੋਂ ਅਮਰੀਕਾ ਪਹੁੰਚੇ ਅਤੇ 3 ਦਸੰਬਰ ਨੂੰ ਰਾਤ 11:30
ਵਜੇ ਦੇ ਕਰੀਬ ਇੰਡਿਆਨਾ ਤੋਂ ਨਿਊ ਜਰਸੀ ਆਪਣੇ ਟਰਾਲੇ 'ਤੇ ਜਾ ਰਹੇ ਸਨ, ਜਿਸ ਦੌਰਾਨ ਵੱਡਾ ਹਾਦਸਾ ਹੋ ਗਿਆ ਤੇ ਟਰਾਲਾ ਜੰਗਲਾਂ ਵਿਚ ਵੜ ਗਿਆ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਮਰੀਕਾ ਦੀ ਪੁਲਿਸ ਨੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਉਹ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰਾਂ ਐਸ਼ਵੀਰ ਸਿੰਘ ਤੇ ਕਰਨਵੀਰ ਸਿੰਘ ਨੂੰ ਛੱਡ ਗਏ ਹਨ |
ਅਮਰੀਕਾ 'ਚ ਪੰਜਾਬੀ ਦੀ ਸੜਕ ਹਾਦਸੇ 'ਚ ਮੌਤ
ਅਜੀਤ ਡੈਸਕ
07-12-2025