27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮਿ੍ਤਸਰ ਹਵਾਈ ਅੱਡੇ 'ਤੇ ਉਡਾਣਾਂ 'ਚ ਹੋਈ ਦੇਰੀ <br/>

Ad Position 21
No active advertisement
ਅਜੀਤ ਡੈਸਕ 18-12-2025

ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸੰਘਣੀ ਧੁੰਦ ਪੈਣ ਤੇ ਮੌਸਮ ਖ਼ਰਾਬ ਹੋਣ ਕਾਰਨ ਜਿੱਥੇ ਦੇਸ਼ ਭਰ ਦੀਆਂ ਉਡਾਣਾਂ 'ਚ ਦੇਰੀ ਹੋ ਰਹੀ ਹੈ ਉੱਥੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਨਾ ਹੋਣ ਵਾਲੀਆਂ ਵੱਖ-ਵੱਖ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ਇੱਥੋਂ ਤੜਕੇ ਦੋਹਾਂ ਨੂੰ 4.10 ਵਜੇ ਰਵਾਨਾ ਹੋਣ ਵਾਲੀ ਅੰਤਰਰਾਸ਼ਟਰੀ ਕਤਰ ਏਰਵੇਜ ਦੀ ਉਡਾਣ ਆਪਣੇ ਸਮੇਂ ਤੋਂ ਕਰੀਬ ਛੇ ਘੰਟੇ ਦੇਰੀ ਨਾਲ ਸਵੇਰੇ 10.20 ਵਜੇ ਰਵਾਨਾ ਹੋਈ | ਇੱਥੇ ਸਵੇਰੇ 6.20 ਵਜੇ ਸ਼ਾਰਜਾਹ ਨੂੰ ਰਵਾਨਾ ਹੋਣ ਵਾਲੀ ਅੰਤਰਰਾਸ਼ਟਰੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਆਪਣੇ ਸਮੇਂ ਤੋਂ ਕਰੀਬ ਚਾਰ ਘੰਟੇ ਦੇਰੀ ਨਾਲ 10.20 ਵਜੇ ਰਵਾਨਾ ਹੋਈ | ਇੱਥੇ ਸਵੇਰੇ 8.50 ਵਜੇ ਦੁਬਈ ਨੂੰ ਰਵਾਨਾ ਹੋਣ ਵਾਲੀ ਸਪਾਈਸ ਜੈੱਟ ਦੀ ਉਡਾਣ ਆਪਣੇ ਸਮੇਂ ਤੋਂ ਕਰੀਬ ਪੌਣੇ 4 ਘੰਟੇ ਦੁਪਿਹਰ 12.30 ਵਜੇ ਰਵਾਨਾ ਹੋਈ | ਇਸ ਤੋਂ ਇਲਾਵਾ ਵੱਖ-ਵੱਖ ਘਰੇਲੂ ਉਡਾਣਾਂ 'ਚ ਦੋ ਦਿੱਲੀ ਦੀਆਂ ਵੱਖ-ਵੱਖ ਉਡਾਣਾ ਤਿੰਨ ਤੋਂ ਚਾਰ ਘੰਟੇ, ਮੁੰਬਈ ਨੂੰ ਰਵਾਨਾ ਹੋਣ ਢਾਈ ਘੰਟੇ ਦੇਰੀ ਅਤੇ ਹੈਦਰਾਬਾਦ ਅੱਧਾ ਘੰਟਾ ਦੇਰੀ ਨਾਲ ਰਵਾਨਾ ਹੋਈਆਂ | ਇਸ ਤੋਂ ਇਲਾਵਾ ਦਿੱਲੀ ਨੂੰ ਹੋਰ ਰਵਾਨਾ ਹੋਣ ਉਡਾਣਾਂ ਵੀ ਦੇਰੀ ਨਾਲ ਰਵਾਨਾ ਹੋਈਆਂ | ਜਦੋਂਕਿ ਉਕਤ ਸਵੇਰ 7.50 ਵਜੇ ਪੁੱਜਣ ਵਾਲੀ ਦੁਬਈ ਦੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਕਰੀਬ ਸਾਢੇ ਤਿੰਨ ਘੰਟੇ ਤੇ ਤੜਕੇ 1 ਵਜੇ ਪੁੱਜਣ ਵਾਲੀ ਉਡਾਣ ਕਰੀਬ 40 ਮਿੰਟ ਦੇਰੀ ਨਾਲ ਪਹੁੰਚੀਆਂ ਸਨ ਬਾਕੀ ਉਕਤ ਉਡਾਣਾਂ ਸਮੇਤ ਸਾਰੀਆਂ ਉਡਾਣਾਂ ਆਪਣੇ ਸਮੇਂ ਨਾਲ ਹੀ ਪਹੁੰਚੀਆਂ ਸਨ ਪਰ ਉਡਾਣਾਂ ਭਰਨ ਸਮੇਂ ਉਕਤ ਦੇਰੀ ਹੋਈ |

Ad Position 22
No active advertisement
ਪਿਛਲੀ ਖ਼ਬਰ ਹੁਣ 2027 'ਚ ਵੀ ਜਿੱਤ ਹਾਸਿਲ ਕਰ ਕੇ ਮੁੜ ਸਰਕਾਰ ਬਣਾਵਾਂਗੇ-ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ ਪੈਨਸ਼ਨਰਜ਼ ਦਿਵਸ 'ਤੇ 75 ਤੋਂ 80 ਸਾਲ ਦੀ ਉਮਰ ਪੂਰੀ ਕਰ ਚੁੱਕੇ 11 ਪੈਨਸ਼ਨਰਾਂ ਦਾ ਸਨਮਾਨ
Ad Position 24