ਚੰਡੀਗੜ੍ਹ, 17 ਦਸੰਬਰ (ਅਜਾਇਬ ਸਿੰਘ ਔਜਲਾ)-ਇਥੇ ਅੱਜ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ'ਸਿਆਸੀ) ਦੀਆਂ ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਕਰ ਮੁਕਤ ਵਪਾਰ ਸਮਝੌਤੇ ਅਤੇ ਡਬਲੂ.ਟੀ.ਓ. 'ਤੇ ਰਾਸ਼ਟਰੀ ਕਨਵੈੱਨਸ਼ਨ ਕੀਤੀ | ਕਾਨਫ਼ਰੰਸ 'ਚ ਰਾਂਝਾ ਸੈਨ ਗੁਪਤਾ, ਅਭੀਜੀਤ ਦਾਸ, ਪਰਮਿੰਦਰਜੀਤ ਸਿੰਘ ਨੇ ਕਰ ਵਪਾਰ ਸਮਝੌਤੇ, ਡਬਲੂ.ਟੀ.ਓ, ਯੂ. ਪੀ. ਓ. ਬੀ 1991 ਅਤੇ ਡਿਜੀਟਲਾਈਜੇਸ਼ਨ ਦੇ ਬਾਰੇ ਵਿਸਤਾਰ 'ਚ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਸਿਰਸਾ, ਇੰਦਰਜੀਤ ਸਿੰਘ ਕੋਟਬੁੱਢਾ, ਗੁਰਿੰਦਰ ਸਿੰਘ ਭੰਗੂ ਅਤੇ ਗੁਰਸੇਵਕ ਧਾਲੀਵਾਲ ਤੋਂ ਇਲਾਵਾ ਕੇਰਲਾ ਤੋਂ ਕੇ.ਵੀ ਬੀਜੂ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢ ਕੇ ਲਾਰਜ ਫਾਰਮਿੰਗ 'ਤੇ ਜ਼ੋਰ ਦੇ ਰਹੇ ਹਨ, ਇਸ ਲਈ ਸਭ ਤੋਂ ਜ਼ਿਆਦਾ ਨਿਗਾ ਇਨ੍ਹਾਂ ਮੁਲਕਾਂ ਦੀ ਭਾਰਤ ਵੱਲ ਹੈ | ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੀ 7 ਜਨਵਰੀ 2026 ਨੂੰ ਬਿਜਲੀ ਸੋਧ ਬਿਲ 2025 ਦੇ ਵਿਰੋਧ 'ਚ ਸਮਾਰਟ ਮੀਟਰ ਨਾਲ ਹੋ ਰਹੀ ਲੁੱਟ ਦੇ ਵਿਰੋਧ 'ਚ ਤੇ ਹੋਰ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿਚ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਧਰਨਾ ਦੇ ਕੇ ਆਪਣੀਆਂ ਮੰਗਾਂ ਦੇ ਮੰਗ ਪੱਤਰ ਦਿੱਤੇ ਜਾਣਗੇ | ਅੱਜ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ 'ਚ ਉੜੀਸਾ ਤੋਂ ਸਚਿਨ ਮਹਾਪਾਤਰਾ, ਕੇਰਲਾ ਤੋਂ ਕੇ.ਵੀ ਬੀਜੂ, ਮੱਧ ਪ੍ਰਦੇਸ਼ ਤੋਂ ਰਵੀ ਦੱਤ, ਬਿਹਾਰ ਤੋਂ ਕੇ.ਪੀ ਸਿੰਘ, ਮਹਾਰਾਸ਼ਟਰ ਤੋਂ ਸ਼ੰਕਰ ਦਾਰੇਕਰ, ਹਰਿਆਣਾ ਤੋਂ ਲਖਵਿੰਦਰ ਸਿੰਘ ਅÏਲਖ, ਅਕਸ਼ੇ ਨਰਵਾਲ, ਅੰਗਰੇਜ਼ ਸਿੰਘ ਕੋਟਲੀ, ਪੰਜਾਬ ਤੋਂ ਇੰਦਰਜੀਤ ਸਿੰਘ ਕੋਟਬੁੱਢਾ, ਸੁਖਜੀਤ ਸਿੰਘ ਹਰਦੋਝੰਡੇ, ਗੁਰਿੰਦਰ ਸਿੰਘ ਭੰਗੂ, ਗੁਰਸੇਵਕ ਸਿੰਘ ਧਾਲੀਵਾਲ, ਗੁਣਵੰਤ ਸਿੰਘ ਪੰਜਾਵਾ, ਦਲਬੀਰ ਸਿੰਘ ਸਿੱਧੂਪੁਰ, ਹਾਜ਼ਰ ਸਨ |
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵਲੋਂ ਕਰ ਮੁਕਤ ਵਪਾਰ ਸਮਝੌਤੇ ਤੇ ਵਿਸ਼ਵ ਵਪਾਰ ਸੰਗਠਨ ਨੂੰ ਲੈ ਕੇ ਰਾਸ਼ਟਰੀ ਕਾਨਫ਼ਰੰਸ <br/>
ਅਜੀਤ ਡੈਸਕ
18-12-2025