27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

4 ਸਾਲਾ ਬੱਚੀ ਦੀ ਅਗਵਾ ਕਰਕੇ ਹੱਤਿਆ-ਮੁਲਜ਼ਮ ਕਾਬੂ <br/>

Ad Position 21
No active advertisement
ਅਜੀਤ ਡੈਸਕ 18-12-2025
ਡੱਬਵਾਲੀ, 17 ਦਸੰਬਰ (ਇਕਬਾਲ ਸਿੰਘ ਸ਼ਾਂਤ)-ਹਲਕੇ ਦੇ ਪਿੰਡ ਰਾਮਪੁਰਾ ਬਿਸ਼ਨੋਈਆਂ ਵਿਚ 4 ਸਾਲਾ ਬੱਚੀ ਨੂੰ ਅਗਵਾ ਕਰਕੇ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ | ਘਟਨਾ ਦੇ ਵਿਰੋਧ 'ਚ ਅੱਜ ਸ਼ਾਮ ਪੀੜਤ ਪਰਿਵਾਰ ਸਮੇਤ ਸੈਂਕੜੇ ਲੋਕਾਂ ਨੇ ਪਿੰਡ ਦੇ ਬੱਸ ਅੱਡੇ 'ਤੇ ਧਰਨਾ ਲਗਾ ਕੇ ਮੁਲਜ਼ਮ ਨੂੰ ਤੁਰੰਤ ਫਾਂਸੀ ਦੇਣ ਅਤੇ ਮੁਲਜ਼ਮ ਦੇ ਰਿਸ਼ਤੇਦਾਰ ਪਰਿਵਾਰ ਨੂੰ ਪਿੰਡ 'ਚੋਂ ਬਾਹਰ ਕੱਢ ਦੇਣ ਦੀ ਮੰਗ ਰੱਖ ਦਿੱਤੀ | ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਘਰ ਅੱਗੇ ਖੇਡ ਰਹੀ 4 ਸਾਲਾ ਨੂਰ ਅਚਾਨਕ ਲਾਪਤਾ ਹੋ ਗਈ ਸੀ | ਰਾਤ ਭਰ ਪੁਲਿਸ ਅਤੇ ਪਿੰਡ ਵਾਸੀਆਂ ਵਲੋਂ ਭਾਲ ਕੀਤੀ ਗਈ | ਅੱਜ ਨੂਰ ਦੀ ਲਾਸ਼ ਪਿੰਡ ਨੇੜੇ ਰਿਸਾਲਿਆ ਖੇੜਾ ਮਾਈਨਰ ਦੇ ਇੱਕ ਖਾਲ ਵਿਚੋਂ ਬਰਾਮਦ ਹੋਈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਸੰਜੇ ਕੁਮਾਰ ਵਾਸੀ ਮੋਰੀਵਾਲਾ ਨੂੰ ਇੱਕ ਖੇਤ ਵਿਚੋਂ ਗਿ੍ਫ਼ਤਾਰ ਕਰ ਲਿਆ | ਪੁਲਿਸ ਪੜਤਾਲ ਵਿਚ ਖੁਲਾਸਾ ਹੋਇਆ ਕਿ ਮੁਲਜ਼ਮ ਚੀਜ ਦਿਵਾਉਣ ਦੇ ਬਹਾਨੇ ਬੱਚੀ ਨੂੰ ਮੋਟਰਸਾਈਕਲ 'ਤੇ ਨਾਲ ਲੈ ਗਿਆ | ਮੁਲਜ਼ਮ ਬੱਚੇ ਨੂੰ ਲਿਆਉਣ ਲਈ ਆਪਣੇ 14 ਸਾਲਾ ਭਾਣਜੇ ਨੂੰ ਜਰੀਆ ਬਣਾਇਆ ਅਤੇ ਅਗਾਂਹ ਜਾ ਕੇ ਭਾਣਜੇ ਨੂੰ ਉਤਾਰ ਦਿੱਤਾ ਅਤੇ ਬੱਚੀ ਨੂੰ ਲੈ ਗਿਆ | ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋਈ ਹੈ | ਅੱਜ ਬੱਚੀ ਦਾ ਪੋਸਟਮਾਰਟਮ ਡੱਬਵਾਲੀ ਦੇ ਸਿਵਲ ਹਸਪਤਾਲ ਵਿਚ ਚਾਰ ਡਾਕਟਰਾਂ ਦੇ ਪੈਨਲ ਵਲੋਂ ਕੀਤਾ ਗਿਆ | ਧਰਨੇ ਦੌਰਾਨ ਐੱਸ.ਪੀ ਨਿਕਿਤਾ ਖੱਟਰ ਅਤੇ ਐੱਸ.ਡੀ.ਐੱਮ ਅਰਪਿਤ ਸੰਗਲ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਮੁਲਜ਼ਮ ਨੂੰ ਕਾਨੂੰਨ ਮੁਤਾਬਿਕ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ | ਇਸ ਦੇ ਬਾਵਜੂਦ ਪਿੰਡ ਵਾਸੀ ਧਰਨੇ 'ਤੇ ਡਟੇ ਰਹੇ | ਮੀਡੀਆ ਗੱਲਬਾਤ 'ਚ ਐਸ.ਪੀ ਨੇ ਕਿਹਾ ਕਿ ਪੂਰੀ ਰਾਤ ਦੀ ਭਾਲ ਮਗਰੋਂ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ | ਲਾਸ਼ ਦੇ ਪੋਸਟਮਾਰਟਮ ਰਿਪੋਰਟ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਵਿਕਸਿਤ ਕੀਤੇ ਜਾ ਰਹੇ ਸੂਬੇ ਦੇ 8 ਜੰਗਲਾਤ ਤੇ ਕੁਦਰਤ ਜਾਗਰੂਕਤਾ ਪਾਰਕ <br/> ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਅੱਜ ਤੱਕ ਮੁਲਤਵੀ <br/>
Ad Position 24