27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਭੋਗ 'ਤੇ ਵਿਸ਼ੇਸ਼ : ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਮਾਤਾ ਸ਼ਾਂਤੀ ਦੇਵੀ

Ad Position 21
No active advertisement
ਅਜੀਤ ਡੈਸਕ 18-12-2025

ਬਾਘਾ ਪੁਰਾਣਾ : ਮਾਤਾ ਸ਼ਾਂਤੀ ਦੇਵੀ ਇਕ ਅਜਿਹੀ ਹੀ ਮਹਾਨ ਅਤੇ ਪ੍ਰੇਰਣਾਦਾਇਕ ਸ਼ਖ਼ਸੀਅਤ ਦੀ ਮਾਲਕ ਸਨ, ਜਿਨ੍ਹਾਂ ਨੇ ਲੰਮਾ, ਸਫਲ ਅਤੇ ਸੰਸਕਾਰਾਂ ਨਾਲ ਭਰਪੂਰ ਜੀਵਨ ਜੀਅ ਕੇ ਪੋਤੇ, ਪੜਪੋਤੇ ਵੇਖਦੇ ਹੋਏ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ | ਮਾਤਾ ਸ਼ਾਂਤੀ ਦੇਵੀ ਦਾ ਜਨਮ ਸੰਨ 1938 ਵਿਚ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਚੜਿੱਕ ਵਿਖੇ ਪਿਤਾ ਮੋਹਣ ਲਾਲ ਦੇ ਘਰ ਮਾਤਾ ਜਸਵੰਤੀ ਦੇਵੀ ਦੀ ਕੁੱਖੋਂ ਹੋਇਆ | ਆਪ ਦੇ ਪਰਿਵਾਰ ਵਿਚ ਚਾਰ ਭੈਣਾਂ ਅਤੇ ਦੋ ਭਰਾ ਸਨ | ਬਚਪਨ ਤੋਂ ਹੀ ਆਪ ਸਾਦਗੀ, ਮਿਹਨਤ ਅਤੇ ਧਾਰਮਿਕ ਸੁਭਾਅ ਦੇ ਧਨੀ ਸਨ | ਸਰਕਾਰੀ ਸਕੂਲ ਵਿਖੇ ਮੈਟਿ੍ਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੰਨ 1958 ਵਿਚ ਆਪ ਦਾ ਵਿਆਹ ਜ਼ਿਲ੍ਹਾ ਮੋਗਾ ਦੇ ਪਿੰਡ ਰਾਜੇਆਣਾ ਦੇ ਜਗਦੀਸ਼ ਰਾਏ ਗਰਗ ਨਾਲ ਹੋਇਆ | ਮਾਤਾ ਜੀ ਦੇ ਘਰ ਚਾਰ ਧੀਆਂ ਕੈਲਾਸ਼ ਦੇਵੀ, ਸੰਤੋਸ਼ ਰਾਣੀ, ਕਮਲੇਸ਼ ਰਾਣੀ ਅਤੇ ਨਿਰਮਲਾ ਦੇਵੀ ਅਤੇ ਦੋ ਪੁੱਤਰ ਕੇਵਲ ਕਿ੍ਸ਼ਨ ਗਰਗ ਅਤੇ ਬਾਲ ਕਿ੍ਸ਼ਨ ਗਰਗ ਬਾਲੀ ਨੇ ਜਨਮ ਲਿਆ | ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ, ਇਮਾਨਦਾਰੀ ਅਤੇ ਮਿਹਨਤ ਦੀ ਸਿੱਖਿਆ ਦਿੱਤੀ | ਮਾਤਾ ਸ਼ਾਂਤੀ ਦੇਵੀ ਆਪਣੇ ਪਰਿਵਾਰ ਲਈ ਪੇ੍ਰਰਨਾ ਦਾ ਸਰੋਤ ਰਹੇ | ਆਪ ਜੀ ਦੇ ਪੋਤਰੇ ਰਾਘਵ ਗਰਗ, ਲਖਨ ਗਰਗ ਅਤੇ ਜਿਆਂਤ ਗਰਗ ਹਨ, ਜਿਨ੍ਹਾਂ ਉੱਪਰ ਮਾਤਾ ਜੀ ਦੀਆਂ ਅਸੀਸਾਂ ਸਦਾ ਬਣੀਆਂ ਰਹੀਆਂ | ਆਪ ਧਾਰਮਿਕ ਰੁਚੀ ਵਾਲੀ, ਸੇਵਾਵਾਂ ਕਰਨ ਵਾਲੀ ਅਤੇ ਹਰ ਕਿਸੇ ਨਾਲ ਪਿਆਰ ਭਰਿਆ ਵਤੀਰਾ ਰੱਖਣ ਵਾਲੀ ਮਹਿਲਾ ਸਨ | ਮਾਤਾ ਸ਼ਾਂਤੀ ਦੇਵੀ ਦੀ ਯਾਦ ਵਿਚ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਦਸੰਬਰ ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ 'ਤੇ ਸਥਿਤ ਮਿੱਤਲ ਰਿਜ਼ੋਰਟ ਵਿਖੇ ਹੋਵੇਗੀ, ਜਿੱਥੇ ਸੰਗਤ ਵਲੋਂ ਆਪ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ |

— ਟਿੰਕੂ ਕਾਠਪਾਲ

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੇ ਪੁੱਤਰਾਂ ਨੇ ਜਨਵਰੀ 'ਚ ਪਾਕਿ ਜਾਣ ਦੀ ਬਣਾਈ ਯੋਜਨਾ-ਵੀਜ਼ੇ ਲਈ ਦਿੱਤੀ ਅਰਜ਼ੀ <br/> ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਵਿਕਸਿਤ ਕੀਤੇ ਜਾ ਰਹੇ ਸੂਬੇ ਦੇ 8 ਜੰਗਲਾਤ ਤੇ ਕੁਦਰਤ ਜਾਗਰੂਕਤਾ ਪਾਰਕ <br/>
Ad Position 24