ਅੰਮਿ੍ਤਸਰ, 18 ਦਸੰਬਰ (ਸੁਰਿੰਦਰ ਕੋਛੜ)-ਇਸਲਾਮਾਬਾਦ ਹਾਈ ਕੋਰਟ ਨੇ ਅੱਜ ਆਪਣੇ ਹੀ ਜੱਜ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੂੰ ਜ਼ਾਅਲੀ ਕਾਨੂੰਨ ਡਿਗਰੀ ਮਾਮਲੇ 'ਚ ਅਯੋਗ ਕਰਾਰ ਦੇ ਦਿੱਤਾ | ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੀ ਅਗਵਾਈ ਚੀਫ਼ ਜਸਟਿਸ ਸਰਦਾਰ ਮੁਹੰਮਦ ਸਰਫ਼ਰਾਜ਼ ਡੋਗਰ ਅਤੇ ਜਸਟਿਸ ਮੁਹੰਮਦ ਆਜ਼ਮ ਖਾਨ ਨੇ ਕੀਤੀ | ਆਪਣੇ ਫ਼ੈਸਲੇ 'ਚ ਅਦਾਲਤ ਨੇ ਕਿਹਾ ਕਿ ਜਸਟਿਸ ਜਹਾਂਗੀਰੀ ਜੱਜ ਵਜੋਂ ਨਿਯੁਕਤ ਹੋਣ ਦੇ ਯੋਗ ਨਹੀਂ ਸਨ ਕਿਉਂਕਿ ਉਨ੍ਹਾਂ ਆਪਣੀ ਨਿਯੁਕਤੀ ਸਮੇਂ ਜਾਅਲੀ ਕਾਨੂੰਨ ਡਿਗਰੀ ਪੇਸ਼ ਕੀਤੀ ਸੀ | ਅਦਾਲਤ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਉਨ੍ਹਾਂ ਨੂੰ ਜੱਜ ਵਜੋਂ ਤੁਰੰਤ ਡੀ-ਨੋਟੀਫਾਈ ਕਰਨ ਦਾ ਹੁਕਮ ਦਿੱਤਾ ਅਤੇ ਜਸਟਿਸ ਜਹਾਂਗੀਰੀ ਨੂੰ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡਣ ਦਾ ਨਿਰਦੇਸ਼ ਦਿੱਤਾ | ਅਦਾਲਤ ਨੇ ਉਨ੍ਹਾਂ ਦੀ ਕਾਨੂੰਨ ਡਿਗਰੀ ਨੂੰ ਜ਼ਾਅਲੀ ਐਲਾਨਦਿਆਂ ਕਾਰਵਾਈ ਨੂੰ ਚੁਣੌਤੀ ਦੇਣ ਵਾਲੀਆਂ ਉਨ੍ਹਾਂ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ |
ਇਸਲਾਮਾਬਾਦ ਹਾਈ ਕੋਰਟ ਨੇ ਜਾਅਲੀ ਡਿਗਰੀ ਮਾਮਲੇ 'ਚ ਆਪਣੇ ਹੀ ਜੱਜ ਨੂੰ ਅਯੋਗ ਐਲਾਨਿਆ <br/>
ਅਜੀਤ ਡੈਸਕ
19-12-2025