ਮਾਲਵੇ ਦੇ ਚਾਰ ਜ਼ਿਲਿ੍ਹਆਂ ਬਠਿੰਡਾ, ਮਾਨਸਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਨੇ ਅਕਾਲੀ ਦਲ ਦੀ ਲਾਜ ਰੱਖੀ
ਵੀਰਪਾਲ ਸਿੰਘ
ਬਠਿੰਡਾ, 18 ਦਸੰਬਰ-2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਹਾਸ਼ੀਏ ਵਿਚ ਚੱਲ ਰਹੇ ਸ਼ੋ੍ਰਮਣੀ ਅਕਾਲੀ ਦਲ ਲਈ ਦਿਹਾਤੀ ਪੰਜਾਬ ਦੀਆਂ ਚੋਣਾਂ ਵਿਚ ਮਾਲਵੇ ਦੇ 4 ਜ਼ਿਲਿ੍ਹਆਂ ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣ ਨਤੀਜਿਆਂ ਨੇ ਸ਼ੋ੍ਰਮਣੀ ਅਕਾਲੀ ਦਲ ਲਈ ਸੰਜੀਵਨੀ ਬੁੂਟੀ ਦਾ ਕੰਮ ਕਰਦੀ ਹੋਈ ਵਿਖਾਈ ਦੇ ਰਹੀ ਹੈ | ਮਾਲਵੇ ਦੀ ਸਿਆਸਤ ਦੇ ਪ੍ਰਮੁੱਖ ਜ਼ਿਲ੍ਹੇ ਬਠਿੰਡਾ 'ਚੋਂ 17 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿਚ 14 ਸੀਟਾਂ 'ਤੇ ਜਿੱਤ ਦਰਜ ਕੀਤੀ ਗਈ ਹੈ ਅਤੇ ਬਲਾਕ ਸੰਮਤੀਆਂ ਦੀਆਂ 137 ਸੀਟਾਂ 'ਚੋਂ 79 ਸੀਟਾਂ 'ਤੇ ਅਕਾਲੀ ਦਲ ਵਲੋਂ ਜਿੱਤ ਦਰਜ ਕੀਤੀ ਗਈ ਹੈ | ਇਸੇ ਤਰ੍ਹਾਂ ਫਰੀਦਕੋਟ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਵਿਚ 5 ਸੀਟਾਂ 'ਤੇ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਜਿੱਤ ਦਰਜ ਕੀਤੀ ਗਈ ਹੈ ਅਤੇ ਬਲਾਕ ਸੰਮਤੀਆਂ 'ਚੋਂ 13 ਸੀਟਾਂ 'ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ | ਜ਼ਿਲ੍ਹਾ ਮਾਨਸਾ ਵਿਚ ਜ਼ਿਲ੍ਹਾ ਪ੍ਰੀਸ਼ਦ 'ਚ 4 ਸੀਟਾਂ 'ਤੇ ਅਕਾਲੀ ਦਲ ਉਮੀਦਵਾਰ ਜੇਤੂ ਰਹੇ ਹਨ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਜ਼ਿਲ੍ਹਾ ਪ੍ਰੀਸ਼ਦ ਵਿਚ 7 ਸੀਟਾਂ 'ਤੇ ਅਕਾਲੀ ਦਲ ਉਮੀਦਵਾਰ ਜੇਤੂ ਰਹੇ ਹਨ | ਪੂਰੇ ਸੂਬੇ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਨਤੀਜਿਆਂ ਵਿਚ ਸੱਤਾਧਾਰੀ ਪਾਰਟੀ ਦੀ ਚੜ੍ਹ ਤ ਵੇਖਣ ਨੂੰ ਮਿਲੀ ਹੈ | ਕਾਂਗਰਸ ਦੋ ਨੰਬਰ ਅਤੇ ਅਕਾਲੀ ਦਲ 3 ਨੰਬਰ ਦੀ ਪਾਰਟੀ ਬਣੀ ਹੈ | ਭਾਜਪਾ ਵੀ ਇਨ੍ਹਾਂ ਦਿਹਾਤੀ ਚੋਣਾਂ ਵਿਚ ਆਪਣਾ ਖ਼ਾਤਾ ਖੋਲ੍ਹਣ ਵਿਚ ਕਾਮਯਾਬ ਹੋਈ ਹੈ | ਮਾਲਵੇ ਦੇ ਚਾਰ ਜ਼ਿਲਿ੍ਹਆਂ ਦੇ ਚੋਣ ਨਤੀਜਿਆਂ ਅਤੇ ਪੰਜਾਬ ਭਰ ਵਿਚ ਦਿਹਾਤੀ ਵੋਟ ਬੈਂਕ ਦੀ ਵਾਪਸੀ ਤੋਂ ਬਾਅਦ ਅਕਾਲੀ ਦਲ ਖੇਮੇ ਵਿਚ ਵਰਕਰਾਂ ਅਤੇ ਪਾਰਟੀ ਲੀਡਰਾਂ ਵਿਚ ਨਵੀਂ ਊਰਜਾ ਭਰ ਦਿੱਤੀ ਹੈ | ਇਸ ਦਾ ਅੰਦਾਜ਼ਾ ਅਕਾਲੀ ਵਰਕਰਾਂ ਦੀਆਂ ਸ਼ੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ | ਪੰਜਾਬ ਦੇ ਵੱਖ-ਵੱਖ ਸਿਆਸੀ ਮੁੱਦਿਆਂ 'ਚ ਘਿਰੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪੰਜਾਬ ਦੀ ਰਾਜਨੀਤੀ ਵਿਚ 2022 ਤੋਂ ਬਾਅਦ ਉੱਭਰਨ ਦੀ ਉਮੀਦ ਵਿਖਾਈ ਦੇਣ ਲੱਗੀ ਹੈ | ਪੰਜਾਬ ਦੀ ਰਾਜਨੀਤੀ ਵਿਚ ਮਾਲਵੇ ਦੇ ਲੋਕਾਂ ਦੀ ਹਮੇਸ਼ਾ ਚੜ੍ਹਤ ਰਹੀ ਹੈ | ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਪ੍ਰਧਾਨ ਕ੍ਰਮਵਾਰ ਸੁਖਬੀਰ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਨੀਲ ਜਾਖੜ, ਅਮਨ ਅਰੋੜਾ ਮਾਲਵੇ ਦੀ ਧਰਤੀ ਤੋਂ ਪੈਦਾ ਹੋਏ ਲੀਡਰ ਹਨ | ਪੰਜਾਬ ਦੀ ਸੱਤਾ ਦਾ ਰਸਤਾ ਹਮੇਸ਼ਾ ਮਾਲਵੇ ਤੋਂ ਸ਼ੁਰੂ ਹੋਇਆ | ਮਾਲਵੇ ਵਿਚ ਆਪਣੀ ਮਜ਼ਬੂਤ ਪਕੜ ਰੱਖਣ ਵਾਲੀਆਂ ਪਾਰਟੀਆਂ ਦੇ ਹਿੱਸੇ ਹਮੇਸ਼ਾ ਸੂਬੇ ਦੀ ਸੱਤਾ ਦਾ ਤਾਜ ਆਇਆ ਹੈ | 2022 ਚੋਣਾਂ ਤੋਂ ਬਾਅਦ ਪੰਜਾਬ ਵਿਚ ਆਪਣਾ ਰਾਜਨੀਤਕ ਰੁਤਬਾ ਗੁਆ ਚੁੱਕੇ ਅਕਾਲੀ ਦਲ ਦੀ ਨਿਰੋਲ ਦਿਹਾਤੀ ਵੋਟ ਬੈਂਕ ਪਿੰਡਾਂ ਦੇ ਵੋਟਰ ਬਹੁਤ ਨਾਰਾਜ਼ ਚੱਲ ਰਹੇ ਸਨ | ਅਕਾਲੀ ਦਲ ਲੀਡਰਾਂ ਨੂੰ ਪਿੰਡਾਂ ਵਿਚੋਂ ਵੱਡਾ ਵਿਰੋਧ ਦਾ ਸਾਹਮਣਾ ਝੱਲਣ ਲਈ ਬੇਵੱਸ ਹੋਣਾ ਪਿਆ ਸੀ | 2022 ਦੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਹਿੱਸੇ ਸਿਰਫ਼ 3 ਸੀਟਾਂ ਹੀ ਰਹਿ ਗਈਆਂ | ਇਸ ਤੋਂ ਬਾਅਦ ਅਕਾਲੀ ਦਲ ਉੱਠੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਨਾਲ ਅਕਾਲੀ ਦਲ ਮੋਹਰਲੀ ਕਤਾਰ ਦੇ ਲੀਡਰਾਂ ਵਲੋਂ ਪਾਰਟੀ ਪ੍ਰਧਾਨ ਤੋਂ ਦੂਰੀਆਂ ਬਣਾਕੇ ਸੂਬੇ ਦੀਆਂ ਹੋਰ ਰਾਜਨੀਤਕ ਪਾਰਟੀਆਂ ਸ਼ਾਮਿਲ ਹੋਣ ਦਾ ਦੌਰ ਸ਼ੁਰੂ ਹੋਇਆ | ਅਕਾਲੀ ਦਲ ਦੇ ਮੁਕਾਬਲੇ ਨਵਾਂ ਅਕਾਲੀ ਦਲ ਵੀ ਹੋਂਦ ਵਿਚ ਆਇਆ | ਜਿਸ ਨੇ ਇਨ੍ਹਾਂ ਦਿਹਾਤੀ ਖੇਤਰ ਦੇ ਚੋਣ ਮੈਦਾਨ ਵਿਚੋਂ ਦੂਰੀ ਬਣਾਕੇ ਰੱਖੀ | ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਵਰਕਰਾਂ ਦੇ ਉਤਸ਼ਾਹ ਕਾਰਨ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿਚ ਆਪਣਾ ਡਿੱਗਿਆ ਹੋਇਆ ਆਧਾਰ ਬਚਾਉ ਣ ਵਿਚ ਲਈ ਸਫ਼ਲਤਾ ਦੇ ਰਾਹ ਪਿਆ ਜੋ 2027 ਦੀਆਂ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਭ ਸੰਕੇਤ ਹਨ |
ਦਿਹਾਤੀ ਪੰਜਾਬ ਦੇ ਚੋਣ ਨਤੀਜੇ ਬਣੇ ਅਕਾਲੀ ਦਲ ਲਈ ਸੰਜੀਵਨੀ ਬੂਟੀ <br/>
ਅਜੀਤ ਡੈਸਕ
19-12-2025