21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਨੂੰ ਲੱਗੀਆਂ ਸਨ 5 ਗੋਲੀਆਂ <br/>

Ad Position 21
No active advertisement
ਅਜੀਤ ਡੈਸਕ 19-12-2025

ਡੇਰਾਬੱਸੀ (ਮੁਹਾਲੀ), 18 ਦਸੰਬਰ (ਗੁਰਮੀਤ ਸਿੰਘ)-ਮੁਹਾਲੀ ਵਿਖੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਦਾ ਕਬੱਡੀ ਕੱਪ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਬੀਤੇ ਦਿਨ ਲੈਹਲੀ ਵਿਖੇ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਹਰਪਿੰਦਰ ਸਿੰਘ ਉਰਫ਼ ਮਿੱਡੀ ਦਾ ਅੱਜ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਗਿਆ | ਮਿ੍ਤਕ ਪਿੰਡ ਨੌਸ਼ਹਿਰਾ ਪਸ਼ੂਆ ਤਰਨਤਾਰਨ ਦਾ ਰਹਿਣ ਵਾਲ਼ਾ ਸੀ, ਜਿਸ ਦਾ ਦਾਦਾ ਅੱਜ ਇਥੇ ਲਾਸ਼ ਲੈਣ ਲਈ ਪਹੁੰਚਿਆ ਹੋਇਆ ਸੀ | ਪੋਸਟਮਾਰਟਮ ਤਿੰਨ ਡਾਕਟਰਾਂ ਦੀ ਦੇਖ ਰੇਖ ਵਿਚ ਐਸ. ਡੀ. ਐਮ. ਡੇਰਾਬੱਸੀ ਅਮਿਤ ਗੁਪਤਾ-ਕਮ-ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਕੀਤਾ ਗਿਆ | ਢਾਈ ਘੰਟੇ ਚੱਲੇ ਇਸ ਪੋਸਟਮਾਰਟਮ ਦੀ ਬਕਾਇਦਾ ਵੀਡੀਓਗ੍ਰਾਫੀ ਕਰਵਾਈ ਗਈ | ਪੋਸਟਮਾਰਟਮ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਰੱਖਣ ਲਈ ਭਾਰੀ ਪੁਲਿਸ ਫੋਰਸ ਹਸਪਤਾਲ ਵਿਚ ਤਾਇਨਾਤ ਸੀ | ਮਿ੍ਤਕ ਹਾਲੇ ਕੁਆਰਾ ਹੀ ਸੀ, ਜਿਸ ਨੇ 22 ਦਸੰਬਰ 2025 ਨੂੰ 25 ਸਾਲਾਂ ਦਾ ਹੋਣਾ ਸੀ | ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਿ੍ਤਕ ਦੀ ਛਾਤੀ ਵਿਚ ਪੰਜ ਗੋਲੀਆਂ ਲੱਗੀਆਂ ਸਨ ਜੋ ਸਾਰੀਆਂ ਆਰ ਪਾਰ ਹੋ ਗਈਆਂ ਸਨ | ਇਸ ਦੌਰਾਨ ਹੋਈ ਗੋਲੀਬਾਰੀ ਦੌਰਾਨ ਦੋ ਪੁਲਿਸ ਹੌਲਦਾਰਾਂ ਦੇ ਵੀ ਗੋਲੀਆਂ ਲੱਗੀਆਂ ਸਨ | ਇਨ੍ਹਾਂ ਵਿਚ ਇਕ ਤਾਂ ਗੁਲਾਬ ਸਿੰਘ ਸੀ, ਜਿਸਦੀ ਲੱਤ ਵਿਚ ਗੋਲੀ ਲੱਗਣ ਮਗਰੋਂ ਆਰ ਪਾਰ ਹੋ ਗਈ ਸੀ, ਜਦਕਿ ਦੂਜੇ ਹੌਲਦਾਰ ਕੁਮਾਰ ਸ਼ਰਮਾ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਣ ਕਾਰਨ ਉਸਦੇ ਗੋਲੀ ਲੱਗਣ ਦੇ ਬਾਵਜੂਦ ਬਚਾਅ ਰਿਹਾ | ਗੁਲਾਬ ਸਿੰਘ ਦਾ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਜਿਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ | ਐਨਕਾਉਂਟਰ ਸਪੈਸ਼ਲਿਸਟ ਬਿਕਰਮਜੀਤ ਸਿੰਘ ਬਰਾੜ ਅੱਜ ਜਖਮੀ ਪੁਲਿਸ ਮੁਲਾਜ਼ਮ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਜਿੱਤ ਦਾ ਜਸ਼ਨ ਮਨਾ ਰਹੇ 'ਆਪ' ਵਰਕਰਾਂ 'ਤੇ ਕਾਂਗਰਸੀਆਂ ਨੇ ਚਲਾਈਆਂ ਗੋਲੀਆਂ <br/> ਅਗਲੀ ਖ਼ਬਰ ਮੁਥੂਟ ਫਾਈਨਾਂਸ ਵਲੋਂ 'ਮੁਥੂਟ ਸਿੱਖਿਆ ਜੋਤੀ' ਲਾਂਚ <br/>
Ad Position 24