19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਦਿੱਲੀ 'ਚ ਜ਼ਹਿਰੀਲੀ ਹਵਾ ਦਾ ਕਹਿਰ ਜਾਰੀ

Ad Position 21
No active advertisement
ਅਜੀਤ ਡੈਸਕ 19-12-2025

ਨਵੀਂ ਦਿੱਲੀ, 18 ਦਸੰਬਰ (ਪੀ.ਟੀ.ਆਈ.)-ਦਿੱਲੀ 'ਚ ਸਖ਼ਤ ਪ੍ਰਦੂਸ਼ਣ ਵਿਰੋਧੀ ਉਪਾਅ ਲਾਗੂ ਕੀਤੇ ਜਾਣ ਤੋਂ ਬਾਅਦ ਪੈਟਰੋਲ ਪੰਪਾਂ 'ਤੇ ਪੀ.ਯੂ.ਸੀ. ਲਈ ਲੱਗੀਆਂ ਲੰਬੀਆਂ ਕਤਾਰਾਂ ਅਤੇ ਦਿੱਲੀ ਦੀਆਂ ਸਰਹੱਦਾਂ 'ਤੇ ਪੁਲਿਸ ਵਲੋਂ ਤੇਜ਼ ਜਾਂਚ ਨੇ ਯਾਤਰੀਆਂ ਦਾ ਸਵਾਗਤ ਕੀਤਾ। ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਹੋਰ ਖਰਾਬ ਰਹੀ ਤੇ ਗੰਭੀਰ ਪ੍ਰਦੂਸ਼ਣ ਦੇ ਪੱਧਰ ਦੇ ਨੇੜੇ ਪਹੁੰਚ ਗਈ। ਰਾਸ਼ਟਰੀ ਰਾਜਧਾਨੀ ਸਵੇਰੇ ਤੜਕੇ ਧੁੰਦ ਦੀ ਸੰਘਣੀ ਚਾਦਰ 'ਚ ਢੱਕੀ ਹੋਈ ਸੀ ਤੇ ਦੇਰ ਰਾਤ ਤੱਕ ਇਸੇ ਤਰ੍ਹਾਂ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ ਸ਼ਾਮ 4 ਵਜੇ, ਦਿੱਲੀ ਦਾ 24 ਘੰਟੇ ਦਾ ਔਸਤ ਏ.ਕਿਊ.ਆਈ. 373 'ਤੇ ਪਹੁੰਚ ਗਿਆ, ਜੋ ਪਿਛਲੇ ਦਿਨ ਦੇ 334 ਦੀ ਰੀਡਿੰਗ ਤੋਂ ਵੱਧ ਹੈ। ਅੱਜ ਅਧਿਕਾਰੀਆਂ ਨੇ ਵੀਰਵਾਰ ਨੂੰ ਬੀ.ਐਸ.-5 ਪਾਲਣਾ ਤੇ ਵੈਧ ਪੀ.ਯੂ.ਸੀ. ਸਰਟੀਫਿਕੇਟਾਂ ਦੀ ਜਾਂਚ ਤੇਜ਼ ਕਰ ਦਿੱਤੀ। 'ਪੀ.ਯੂ.ਸੀ. ਨਹੀ ਤਾਂ ਤੇਲ ਨਹੀਂ' ਨਿਯਮ ਲਾਗੂ ਹੋਣ ਤੋਂ 'ਤੇ ਪ੍ਰਦੂਸ਼ਣ ਅੰਡਰ ਕੰਟਰੋਲ (ਪੀ.ਯੂ.ਸੀ.) ਸਰਟੀਫਿਕੇਟ ਜਾਰੀ ਕਰਨ 'ਚ ਲਗਭਗ 76 ਫ਼ੀਸਦੀ ਵਾਧਾ ਦੇਖਿਆ ਗਿਆ। ਵੀਰਵਾਰ ਨੂੰ, ਸ਼ਾਮ 5.20 ਵਜੇ ਤੱਕ 31,974 ਸਰਟੀਫਿਕੇਟ ਜਾਰੀ ਕੀਤੇ ਗਏ ਸਨ, ਜਿਸ ਕਾਰਨ ਪੀ.ਯੂ.ਸੀ. ਸਰਵਰ ਵੀ ਹੌਲੀ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਨਿਤਿਸ਼-ਹਿਜਾਬ ਵਿਵਾਦ :ਸਰਕਾਰੀ ਨੌਕਰੀ ਤੋਂ ਇਨਕਾਰ ਕਰੇ ਜਾਂ ਜਹੰਨੁਮ 'ਚ ਜਾਵੇ-ਗਿਰੀਰਾਜ ਸਿੰਘ ਅਗਲੀ ਖ਼ਬਰ ਵਿਜੇ ਸਾਂਪਲਾ ਵਲੋਂ ਨਿਤਿਨ ਨਬੀਨ ਨਾਲ ਮਲਾਕਾਤ <br/>
Ad Position 24