19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨਿਤਿਸ਼-ਹਿਜਾਬ ਵਿਵਾਦ :ਸਰਕਾਰੀ ਨੌਕਰੀ ਤੋਂ ਇਨਕਾਰ ਕਰੇ ਜਾਂ ਜਹੰਨੁਮ 'ਚ ਜਾਵੇ-ਗਿਰੀਰਾਜ ਸਿੰਘ

Ad Position 21
No active advertisement
ਅਜੀਤ ਡੈਸਕ 19-12-2025

ਨਵੀਂ ਦਿੱਲੀ/ਪਟਨਾ, 18 ਦਸੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਮੁਸਲਿਮ ਔਰਤ ਦਾ ਹਿਜਾਬ ਉਤਾਰਨ ਦਾ ਪੱਖ ਪੂਰਿਆ ਗਿਆ। ਜਦੋਂ ਇਸ ਸੰਬੰਧੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਪੁੱਛਿਆ ਗਿਆ ਕਿ ਜੇ ਉਹ ਮੁਸਲਿਮ ਔਰਤ ਨੌਕਰੀ ਲੈਣ ਤੋਂ ਮਨ੍ਹਾ ਕਰ ਦੇਵੇ ਤਾਂ ਗਿਰੀਰਾਜ ਨੇ ਕਿਹਾ ਕਿ ਉਹ ਸਰਕਾਰੀ ਨੌਕਰੀ ਤੋਂ ਇਨਕਾਰ ਕਰੇ ਜਾਂ ਜਹੱਨੁਮ ਵਿਚ ਜਾਵੇ। ਗਿਰੀਰਾਜ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ ਹੈ। ਜੇਕਰ ਕੋਈ ਨਿਯੁਕਤੀ ਪੱਤਰ ਲੈਣ ਜਾ ਰਿਹਾ ਹੈ ਤਾਂ ਕੀ ਉਸ ਨੂੰ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੀਦਾ? ਕੀ ਇਹ ਕੋਈ ਇਸਲਾਮਿਕ ਦੇਸ਼ ਹੈ? ਜ਼ਿਕਰਯੋਗ ਹੈ ਕਿ ਬਿਹਾਰ 'ਚ ਨਵੀਂ ਭਰਤੀ ਹੋਈ ਆਯੂਸ਼ ਡਾਕਟਰ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲੋਂ ਨਿਯੁਕਤੀ ਪੱਤਰ ਲੈਣ ਗਈ ਤਾਂ ਨਿਤੀਸ਼ ਕੁਮਾਰ ਨੇ ਉਸ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਖਜ਼ਾਨਾ ਦਫਤਰ ਪੰਜਾਬ ਚੰਡੀਗੜ੍ਹ ਨੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦਿੱਲੀ 'ਚ ਜ਼ਹਿਰੀਲੀ ਹਵਾ ਦਾ ਕਹਿਰ ਜਾਰੀ
Ad Position 24